‘ਆਪ’ ਗੁਜਰਾਤ ’ਚ ਕਾਂਗਰਸ ਨਾਲ ਸੀਟ ਐੱਡਜਸਟਮੈਂਟ ਲਈ ਤਿਆਰ

0
176

ਅਹਿਮਦਾਬਾਦ : ਗੁਜਰਾਤ ’ਚ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਇਸੂਦਨ ਗਢਵੀ ਨੇ ਸੋਮਵਾਰ ਕਿਹਾ ਕਿ ਰਾਜ ’ਚ ਅਗਲੇ ਸਾਲ ਲੋਕ ਸਭਾ ਚੋਣਾਂ ਲੜਨ ਲਈ ‘ਆਪ’ ਅਤੇ ਕਾਂਗਰਸ ਗਠਜੋੜ ਕਰਨਗੇ। ਉਨ੍ਹਾ ਕਿਹਾ-ਆਮ ਆਦਮੀ ਪਾਰਟੀ ਅਤੇ ਕਾਂਗਰਸ ਗੁਜਰਾਤ ’ਚ ਸੀਟਾਂ ਦੀ ਆਪਸ ’ਚ ਵੰਡ ਕਰਕੇ ਲੋਕ ਸਭਾ ਚੋਣਾਂ ਲੜਨਗੀਆਂ। ਅਸੀਂ ਯਕੀਨਨ ਕਹਿ ਸਕਦੇ ਹਾਂ ਕਿ ਜੇ ਸੀਟਾਂ ਦੀ ਵੰਡ ਸਹੀ ਰਹੀ ਤਾਂ ਭਾਜਪਾ 26 ਵਿੱਚੋਂ 26 ਸੀਟਾਂ ਨਹੀਂ ਜਿੱਤ ਸਕਦੀ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ 5 ਸੀਟਾਂ ’ਤੇ ਜਿੱਤ ਦਰਜ ਕੀਤੀ, ਜਦੋਂ ਕਿ ਕਾਂਗਰਸ ਨੇ 182 ਮੈਂਬਰਾਂ ਵਾਲੇ ਸਦਨ ’ਚ 17 ਸੀਟਾਂ ਜਿੱਤੀਆਂ। ‘ਆਪ’ ਦੀ ਵੋਟ ਪ੍ਰਤੀਸ਼ਤਤਾ 12.9 ਰਹੀ, ਜਦਕਿ ਕਾਂਗਰਸ ਨੂੰ 27.28 ਫੀਸਦੀ ਵੋਟਾਂ ਮਿਲੀਆਂ। ਇਹ ਦੋਵੇਂ ਪਾਰਟੀਆਂ 26 ਵਿਰੋਧੀ ਪਾਰਟੀਆਂ ਦੇ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਿਚ ਸ਼ਾਮਲ ਹਨ। ਗੁਜਰਾਤ ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਉਨ੍ਹਾ ਨੂੰ ‘ਆਪ’ ਦੇ ਐਲਾਨ ਬਾਰੇ ਪਤਾ ਲੱਗਾ ਹੈ, ਪਰ ਸੀਟਾਂ ਦੀ ਐਡਜਸਟਮੈਂਟ ਦਾ ਫੈਸਲਾ ਹਾਈ ਕਮਾਨ ਨੇ ਕਰਨਾ ਹੈ।

LEAVE A REPLY

Please enter your comment!
Please enter your name here