ਪ੍ਰਧਾਨ ਮੰਤਰੀ ਦਾ ਮੌਨ ਵਰਤ ਤੁੜਵਾਉਣ ਦੀ ਕੋਸ਼ਿਸ਼

0
222

ਨਵੀਂ ਦਿੱਲੀ : ਲੋਕ ਸਭਾ ਵਿਚ ਮੰਗਲਵਾਰ ਬੇਵਿਸਾਹੀ ਮਤੇ ਉੱਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਗੌਰਵ ਗੋਗੋਈ ਨੇ ਕਿਹਾ ਕਿ ਆਪੋਜ਼ੀਸ਼ਨ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਮਨੀਪੁਰ ਦੀ ਸਥਿਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਨ ਵਰਤ ਤੁੜਵਾਉਣ ਲਈ ਉਨ੍ਹਾ ਦੀ ਸਰਕਾਰ ਖਿਲਾਫ ਬੇਵਿਸਾਹੀ ਮਤਾ ਲਿਆਉਣ ਲਈ ਮਜਬੂਰ ਹੋੋਇਆ। ਉਨ੍ਹਾ ਕਿਹਾ ਕਿ ਇਕ ਭਾਰਤ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਨੇ ਦੋ ਮਨੀਪੁਰ ਬਣਾ ਦਿੱਤੇ ਹਨਇਕ ’ਚ ਲੋਕ ਪਹਾੜਾਂ ਵਿਚ ਰਹਿੰਦੇ ਹਨ ਤੇ ਦੂਜੇ ’ਚ ਵਾਦੀ ’ਚ।
ਜਦੋਂ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮਤੇ ’ਤੇ ਬੋਲਣ ਲਈ ਪ੍ਰਮੁੱਖ ਬੁਲਾਰੇ ਵਜੋਂ ਪਤਾ ਨਹੀਂ ਆਪਣਾ ਨਾਂਅ ਆਖਰੀ ਛਿਣਾਂ ’ਚ ਕਿਉਂ ਵਾਪਸ ਲੈ ਲਿਆ ਤਾਂ ਹੁਕਮਰਾਨ ਤੇ ਵਿਰੋਧੀ ਮੈਂਬਰਾਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ।
ਜਦੋਂ ਗੋਗੋਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸਪੀਕਰ ਓਮ ਬਿਰਲਾ ਦੇ ਚੈਂਬਰ ਵਿਚ ਕੀਤੀ ਗਈ ਟਿੱਪਣੀ ਦਾ ਸਦਨ ਵਿਚ ਖੁਲਾਸਾ ਕੀਤਾ ਜਾਵੇਗਾ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਭੜਕ ਗਏ ਤੇ ਕਿਹਾ ਕਿ ਮੈਂਬਰ ਪ੍ਰਧਾਨ ਮੰਤਰੀ ਬਾਰੇ ਬੇਬੁਨਿਆਦ ਦਾਅਵੇ ਨਾ ਕਰਨ। ਗੋਗੋਈ ਨੇ ਮਤਾ ਰੱਖਦਿਆਂ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਇਸ ਕਥਨ ਦਾ ਜ਼ਿਕਰ ਕੀਤਾ ਕਿ ਕਿਸੇ ਵੀ ਥਾਂ ਬੇਇਨਸਾਫੀ ਹਰ ਥਾਂ ਇਨਸਾਫ ਲਈ ਖਤਰਾ ਹੁੰਦੀ ਹੈ। ਜੇ ਮਨੀਪੁਰ ਸੜ ਰਿਹਾ ਹੈ ਤਾਂ ਸਮੁੱਚਾ ਭਾਰਤ ਸੜ ਰਿਹਾ ਹੈ, ਜੇ ਮਨੀਪੁਰ ਵੰਡਿਆ ਗਿਆ ਹੈ ਤਾਂ ਦੇਸ਼ ਵੰਡਿਆ ਗਿਆ ਹੈ। ਉਨ੍ਹਾ ਕਿਹਾਇਹ ਸਾਡੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਦਨ ਵਿਚ ਆ ਕੇ ਮਨੀਪੁਰ ਬਾਲੇ ਬੋਲਣ, ਪਰ ਉਨ੍ਹਾ ਮੌਨ ਵਰਤ ਰੱਖਿਆ ਹੋਇਆ ਹੈ ਕਿ ਨਾ ਲੋਕ ਸਭਾ ਵਿਚ ਬੋਲਣਾ ਤੇ ਨਾ ਰਾਜ ਸਭਾ ’ਚ। ਗੋਗੋਈ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਣਗੇ ਕਿ ਉਹ ਮਨੀਪੁਰ ਕਿਉ ਨਹੀਂ ਗਏ, ਜਦਕਿ ਰਾਹੁਲ ਗਾਂਧੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਇ ਜਾ ਕੇ ਆਏ ਹਨ। ਪ੍ਰਧਾਨ ਮੰਤਰੀ ਮਨੀਪੁਰ ਬਾਰੇ ਲਗਭਗ 80 ਦਿਨ ਕਿਉ ਨਹੀਂ ਬੋਲੇ ਤੇ ਜਦੋਂ ਬੋਲੇ ਤਾਂ ਸਿਰਫ 30 ਸਕਿੰਟ ਬੋਲੇ। ਉਨ੍ਹਾ ਮਨੀਪੁਰ ਵਿਚ ਅਮਨ ਦੀ ਅਪੀਲ ਤੱਕ ਨਹੀਂ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ (ਇੰਡੀਆ) ਨੇ ਉਨ੍ਹਾ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਇਸ ਕਰਕੇ ਲਿਆਂਦਾ ਹੈ ਤਾਂ ਜੋ ਉਸ ਦੇ ਸਹਿਯੋਗੀਆਂ ਦੇ ਵਿਸ਼ਵਾਸ ਦੀ ਪਰਖ ਕੀਤੀ ਜਾ ਸਕੇ। ਭਾਜਪਾ ਦੀ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਰੋਧੀ ਗਠਜੋੜ ਨੂੰ ਹੰਕਾਰੀ ਕਰਾਰ ਦਿੱਤਾ ਅਤੇ ਪਾਰਟੀ ਦੇ ਰਾਜ ਸਭਾ ਮੈਂਬਰਾਂ ਨੂੰ ਦਿੱਲੀ ਸੇਵਾਵਾਂ ਬਿੱਲ ’ਤੇ ਵੋਟਿੰਗ ’ਚ ‘ਸੈਮੀਫਾਈਨਲ’ ਜਿੱਤ ਲਈ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ ਜਿਹੜੇ ਲੋਕ ਸਮਾਜਿਕ ਨਿਆਂ ਦੀ ਗੱਲ ਕਰਦੇ ਹਨ, ਉਨ੍ਹਾਂ ਨੇ ਵੰਸ਼ਵਾਦ ਤੇ ਭਿ੍ਰਸ਼ਟ ਰਾਜਨੀਤੀ ਰਾਹੀਂ ਇਸ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ।

LEAVE A REPLY

Please enter your comment!
Please enter your name here