ਨਵੀਂ ਦਿੱਲੀ : ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਨਵਾਂ ਵਿਵਾਦ ਪੈਦਾ ਹੋ ਗਿਆ, ਜਦੋਂ ਸਿਮਰਤੀ ਈਰਾਨੀ ਨੇ ਕਿਹਾ ਕਿ ਰਾਹੁਲ ਨੇ ਮਹਿਲਾਂ ਮੈਂਬਰਾਂ ਵੱਲ ਫਲਾਈਂਗ ਕਿੱਸ ਕਰਕੇ ਅਭੱਦਰ ਆਚਰਨ ਕੀਤਾ। ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਨੇ ਤਾਂ ਇਸ ਦੀ ਸਪੀਕਰ ਓਮ ਬਿੜਲਾ ਕੋਲ ਸ਼ਿਕਾਇਤ ਕਰ ਦਿੱਤੀ। ਭਾਜਪਾ ਦੀ ਹੀ ਪੂਨਮ ਮਹਾਜਨ ਨੇ ਰਾਹੁਲ ਨੂੰ ਬਰਖਾਸਤ ਕਰਨ ਦੀ ਮੰਗ ਕਰ ਦਿੱਤੀ।
ਸ਼ਿਵ ਸੈਨਾ (ਊਧਵ ਠਾਕਰੇ) ਦੀ ਪਿ੍ਰਅੰਕਾ ਚਤੁਰਵੇਦੀ ਨੇ ਕਿਹਾਘਟਨਾ ਦੌਰਾਨ ਮੈਂ ਵੀ ਮੌਜੂਦ ਸੀ। ਜਦ ਰਾਹੁਲ ਬੋਲ ਰਹੇ ਸਨ ਤਾਂ ਸਾਰੇ ਮੰਤਰੀ ਖੜ੍ਹੇ ਸਨ ਤੇ ਉਨ੍ਹਾ ਨੂੰ ਬੋਲਣ ਤੋਂ ਰੋਕ ਰਹੇ ਹਨ। ਰਾਹੁਲ ਨੇ ਉਨ੍ਹਾਂ ਵੱਲ ਸਨੇਹ-ਭਰਿਆ ਇਸ਼ਾਰਾ। ਸਮਝ ਨਹੀਂ ਆਉਦਾ ਕਿ ਭਾਜਪਾ ਮੈਂਬਰਾਂ ਨੂੰ ਇਸ ਨਾਲ ਕੀ ਦਿੱਕਤ ਹੋਈ। ਭਾਜਪਾ ਵਾਲਿਆਂ ਨੂੰ ਨਫਰਤ ਦੀ ਆਦਤ ਹੋ ਗਈ ਹੈ। ਇਹ ਪ੍ਰੇਮ ਤੇ ਸਨੇਹ ਦੇ ਭਾਵ ਨੂੰ ਸਮਝ ਨਹੀਂ ਪਾਉਦੇ। ਇਨ੍ਹਾਂ ਪਹਿਲਾਂ ਰਾਹੁਲ ਨੂੰ ਮੈਂਬਰੀ ਦੇ ਅਯੋਗ ਠਹਿਰਾ ਦਿੱਤਾ। ਘਰੋਂ ਕੱਢਵਾ ਦਿੱਤਾ। ਉਹ ਮੁਕੱਦਮਾ ਜਿੱਤ ਕੇ ਵਾਪਸ ਆਏ ਹਨ। ਫਿਰ ਵੀ ਉਹ ਨਫਰਤ ਨਾਲ ਭਾਜਪਾ ਵਾਲਿਆਂ ਨਾਲ ਗੱਲ ਨਹੀਂ ਕਰ ਰਹੇ। ਜੇ ਫਿਰ ਵੀ ਕੋਈ ਸਮੱਸਿਆ ਹੈ ਤਾਂ ਇਹ ਭਾਜਪਾ ਵਾਲਿਆਂ ਦੀ ਹੀ, ਕਿਸੇ ਹੋਰ ਦੀ ਨਹੀਂ।


