ਸ਼ਿਮਲਾ : ਸ਼ਿਮਲਾ ਜ਼ਿਲ੍ਹੇ ’ਚ ਦੋ ਹਾਦਸਿਆਂ ’ਚ ਸੇਬਾਂ ਨਾਲ ਭਰੇ ਟਰੱਕਾਂ ਦੀ ਲਪੇਟ ’ਚ ਆਉਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ। ਗਲਤੀ ਨਾਲ ਟਰੱਕ ਸਾਂਝ-ਰਾਜਗੜ੍ਹ ਰੋਡ ਦੀ ਬਜਾਏ ਛੈਲਾ ਬਾਜ਼ਾਰ ਵੱਲ ਮੁੜ ਕੇ ਬੇਕਾਬੂ ਹੋ ਗਿਆ। ਇਹ ਚਾਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ। ਇਕ ਔਰਤ ਸਮੇਤ ਦੋ ਜਣੇ ਇਸ ਦੀ ਲਪੇਟ ਵਿਚ ਆ ਗਏ। ਇਸੇ ਦੌਰਾਨ ਸ਼ਿਮਲਾ ਦੇ ਬਾਹਰਵਾਰ ਢੱਲੀ ਨੇੜੇ ਥੀਓਗ ਤੋਂ ਸੇਬ ਲੈ ਕੇ ਆ ਰਹੇ ਇਕ ਹੋਰ ਟਰੱਕ ਦਾ ਡਰਾਈਵਰ ਕੰਟਰੋਲ ਗਵਾ ਬੈਠਾ ਅਤੇ ਟਰੱਕ ਪਿਕਅੱਪ ਟਰੱਕ ’ਤੇ ਡਿੱਗ ਗਿਆ, ਜਿਸ ਕਾਰਨ ਦੋ ਮੌਤਾਂ ਹੋ ਗਈਆਂ।


