ਰੁਦਰਪੁਰ : ਉਤਰਾਖੰਡ ਪੁਲਸ ਨੇ ਊਧਮ ਸਿੰਘ ਨਗਰ ਜ਼ਿਲ੍ਹੇ ਤੋਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਨਾਜਾਇਜ਼ ਅਸਲੇ ਦੀ ਤਸਕਰੀ ਦਾ ਪਰਦਾ ਫਾਸ਼ ਕੀਤਾ ਹੈ। ਉਸ ਨੇ ਵੱਡੀ ਗੈਰ-ਕਾਨੂੰਨੀ ਹਥਿਆਰ ਫੈਕਟਰੀ ਵਿੱਚੋਂ ਦੋ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ। ਕਾਸ਼ੀਪੁਰ ਕੋਤਵਾਲੀ ਦੀ ਪੁਲਸ ਨੇ ਦੱਸਿਆ ਕਿ ਗੈਰਕਾਨੂੰਨੀ ਹਥਿਆਰਾਂ ਦੀ ਫੈਕਟਰੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਕਾਸ਼ੀਪੁਰ ਖੇਤਰ ਦੇ ਕੁੰਡਾ ਥਾਣੇ ਦੀ ਕਾਰਵਾਈ ਦੌਰਾਨ ਨਾਜਾਇਜ਼ ਅਸਲਾ ਫੈਕਟਰੀ ਵਿੱਚੋਂ ਵੱਡੀ ਮਾਤਰਾ ’ਚ ਸੈਮੀ-ਆਟੋਮੈਟਿਕ ਪਿਸਤੌਲ, ਪਿਸਤੌਲ, ਕਾਰਤੂਸ, ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਵੱਡੀ ਮਾਤਰਾ ’ਚ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਨੂੰ ਹਥਿਆਰ ਭੇਜਦੇ ਸਨ।




