ਮਾਨਸਾ ਦੇ ਟਰੱਕ ਡਰਾਈਵਰ ਦੀ ਬਿਹਾਰ ’ਚ ਲਾਸ਼ ਮਿਲੀ

0
274

ਪਟਨਾ : ਬਿਹਾਰ ਦੇ ਬਕਸਰ ਜ਼ਿਲ੍ਹੇ ’ਚ ਵੀਰਵਾਰ ਪੰਜਾਬ ਦੇ 40 ਸਾਲਾ ਡਰਾਈਵਰ ਦੀ ਟਰੱਕ ਅੰਦਰੋਂ ਲਾਸ਼ ਮਿਲੀ। ਮਾਨਸਾ ਜ਼ਿਲ੍ਹੇ ਦੇ ਜਗਜੀਤ ਸਿੰਘ ਦੀ ਲਾਸ਼ ਚੌਸਾ ਬਲਾਕ ’ਚ ਨਿਰਮਾਣ ਅਧੀਨ ਪਾਵਰ ਪਲਾਂਟ ਨੇੜੇ ਖੜ੍ਹੇ ਟਰੱਕ ਦੇ ਅੰਦਰ ਰਾਡ ਨਾਲ ਲਟਕਦੀ ਮਿਲੀ। ਪੁਲਸ ਮੁਤਾਬਕ ਜਗਜੀਤ ਦਾ ਕਲੀਨਰ ਨਾਸ਼ਤਾ ਕਰਨ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਨੇੜੇ ਖੜ੍ਹੇ ਹੋਰ ਟਰੱਕਾਂ ਦੇ ਡਰਾਈਵਰਾਂ ਨੇ ਉਸ ਨੂੰ ਦੱਸਿਆ ਕਿ ਜਗਜੀਤ ਨੇ ਟਰੱਕ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

LEAVE A REPLY

Please enter your comment!
Please enter your name here