ਵਿਜੇ ਸਤਬੀਰ ਸਿੰਘ ਤਖਤ ਹਜ਼ੂਰ ਸਾਹਿਬ ਦੇ ਨਵੇਂ ਪ੍ਰਸ਼ਾਸਕ ਨਿਯੁਕਤ

0
174

ਨਵੀਂ ਦਿੱਲੀ : ਸਿੱਖ ਭਾਈਚਾਰੇ ਦੇ ਪ੍ਰੋਟੈੱਸਟ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਸਾਬਕਾ ਆਈ ਏ ਐੱਸ ਅਫਸਰ ਵਿਜੇ ਸਤਬੀਰ ਸਿੰਘ ਨੂੰ ਨਾਂਦੇੜ ਦੇ ਤਖਤ ਸਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ | ਸਿੱਖ ਭਾਈਚਾਰੇ ਨੇ ਗੈਰ-ਸਿੱਖ ਅਭਿਜੀਤ ਰਜਿੰਦਰ ਰਾਉਤ ਨੂੰ ਪ੍ਰਸ਼ਾਸਕ ਲਾਉਣ ਦਾ ਵਿਰੋਧ ਕੀਤਾ ਸੀ | ਇਸ ਸੰਬੰਧ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਵਫਦ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੂੰ ਮਿਲਿਆ ਸੀ | ਸਿਰਸਾ ਨੇ ਕਿਹਾ ਕਿ ਨਵੇਂ ਪ੍ਰਸ਼ਾਸਕ ਦੀ ਨਿਯੁਕਤੀ ਦੇ ਹੁਕਮ ਜਾਰੀ ਹੋ ਗਏ ਹਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗੈਰ-ਸਿੱਖ ਨੂੰ ਪ੍ਰਸ਼ਾਸਕ ਲਾਉਣ ਦਾ ਵਿਰੋਧ ਕੀਤਾ ਸੀ |

LEAVE A REPLY

Please enter your comment!
Please enter your name here