ਨਵੀਂ ਦਿੱਲੀ : ਇੱਥੋਂ ਦੇ ਨਰੈਣਾ ਖੇਤਰ ‘ਚ ਮਿਊਾਸਪਲ ਸਕੂਲ ਦੇ 24 ਵਿਦਿਆਰਥੀ ਸ਼ੁੱਕਰਵਾਰ 11 ਵੱਜ ਕੇ 20 ਮਿੰਟ ‘ਤੇ ਕਥਿਤ ਤੌਰ ‘ਤੇ ਨੇੜੇ ਗੈਸ ਲੀਕ ਹੋਣ ਕਾਰਨ ਬਿਮਾਰ ਹੋ ਗਏ | 19 ਵਿਦਿਆਰਥੀਆਂ ਨੂੰ ਤੁਰੰਤ ਆਰ ਐੱਮ ਐੱਲ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਬਾਕੀਆਂ ਨੂੰ ਆਚਾਰੀਆ ਸ੍ਰੀ ਭਿਕਸ਼ੂ ਹਸਪਤਾਲ ਭੇਜਿਆ ਗਿਆ | ਹਸਪਤਾਲਾਂ ਵਿਚ ਬੱਚੇ ਠੀਕ ਦੱਸੇ ਗਏ ਹਨ | ਘਟਨਾ ਨੇੜਲੇ ਇਲਾਕੇ ਤੋਂ ਰੇਲਗੱਡੀ ਦੇ ਲੰਘਣ ਤੋਂ ਬਾਅਦ ਵਾਪਰੀ | ਇਹ ਗੈਸ ਲੀਕ ਰੇਲਵੇ ਟ੍ਰੈਕ ਦੇ ਨੇੜੇ ਹੀ ਹੋਈ | ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਹੱਸਮਈ ਬਦਬੂ ਆਈ, ਜਿਸ ਤੋਂ ਬਾਅਦ ਬੱਚੇ ਬੇਹੋਸ਼ ਹੋ ਗਏ |



