ਮੋਦੀ ਜੀ, ਮੁਸਲਮਾਨਾਂ ਦੇ ਮਨ ਦੀ ਵੀ ਗੱਲ ਸੁਣੋ : ਸ਼ਾਹੀ ਇਮਾਮ

0
168

ਨਵੀਂ ਦਿੱਲੀ : ਦਿੱਲੀ ਦੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਹੈ ਕਿ ਦੇਸ਼ ਅੱਜ ਸੰਪਰਦਾਇਕਤਾ ਦੀ ਜਕੜ ’ਚ ਹੈ। ਇਹ ਸੰਪਰਦਾਇਕਤਾ ਦੇਸ਼ ਲਈ ਵੱਡਾ ਖ਼ਤਰਾ ਹੈ। ਖੁੱਲ੍ਹੇਆਮ ਇੱਕ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ। ਪੰਚਾਇਤਾਂ ਕਰਕੇ ਕਿਹਾ ਜਾ ਰਿਹਾ ਹੈ ਕਿ ਮੁਸਲਮਾਨਾਂ ਦਾ ਬਾਈਕਾਟ ਕਰੋ। ਉਨ੍ਹਾ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਕਿ ਪ੍ਰਧਾਨ ਮੰਤਰੀ ਮੁਸਲਮਾਨਾਂ ਦੇ ਮਨ ਦੀ ਗੱਲ ਸੁਣਨ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਆਪ ਤਾਂ ‘ਮਨ ਕੀ ਬਾਤ’ ਕਰਦੇ ਹਨ, ਮੁਸਲਮਾਨਾਂ ਦੇ ਮਨ ਦੀ ਗੱਲ ਵੀ ਸੁਣਨ। ਇਮਾਮ ਨੇ ਕਿਹਾ ਕਿ ਮੁਸਲਿਮ ਇਨ੍ਹਾਂ ਹਾਲਤਾਂ ਤੋਂ ਪ੍ਰੇਸ਼ਾਨ ਹਨ। ਉਹ ਸੋਚ ਰਹੇ ਹਨ ਕਿ ਮੁਲਕ ਦਾ ਕੀ ਭਵਿੱਖ ਹੋਵੇਗਾ? ਮੁਸਲਮਾਨ ਹੀ ਨਹੀਂ, ਹਿੰਦੂ, ਈਸਾਈ ਅਤੇ ਸਿੱਖ ਵੀ ਇਹੀ ਸੋਚ ਰਹੇ ਹਨ। ਇੱਕ ਧਰਮ ਨੂੰ ਮੰਨਣ ਵਾਲਿਆਂ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਜਾ ਰਹੀ ਹੈ। ਇਮਾਮ ਨੇ ਕਿਹਾਸਜ਼ਾ ਇਸ ਲਈ ਦਿੱਤੀ ਜਾ ਰਹੀ ਹੈ, ਕਿਉਂਕਿ ਅਸੀਂ ਮੁਸਲਮਾਨ ਹਾਂ। ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਸਾਰਾ ਕੁਝ ਚੋਣਾਂ ਕਾਰਨ ਕਰਾਇਆ ਜਾ ਰਿਹਾ ਹੈ। ਕੋਈ ਵੀ ਪਾਰਟੀ ਹਮੇਸ਼ਾ ਸੱਤਾ ’ਚ ਨਹੀਂ ਰਹਿਣ ਵਾਲੀ, ਪ੍ਰਧਾਨ ਮੰਤਰੀ ਹਾਲਾਤ ਨੂੰ ਸਮਝਣ। ਬੁਖਾਰੀ ਨੇ ਕਿਹਾਮੈਂ ਇਹੀ ਕਹਾਂਗਾ ਕਿ ਮੈਂ ਜਨੂਨ ਦਾ ਹਮਸਫ਼ਰ ਹੂੰ, ਮੇਰਾ ਕੋਈ ਘਰ ਨਹੀਂ। ਅੱਜ ਇਹ ਹਾਲਾਤ ਮੇਵਾਤ ਦੇ ਮੁਸਲਮਾਨਾਂ ਦੇ ਹਨ, ਉਨ੍ਹਾ ਕੋਲ ਘਰ ਨਹੀਂ, ਉਨ੍ਹਾ ਦੇ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਭਾਰਤ ਦਾ ਕੋਈ ਕਾਨੂੰਨ ਕੀ ਇਹ ਕਹਿੰਦਾ ਹੈ ਕਿ ਬਿਨਾਂ ਜਾਂਚ ਦੇ ਲੋਕਾਂ ਦੇ ਘਰ ਢਾਹ ਦਿੱਤੇ ਜਾਣ?

LEAVE A REPLY

Please enter your comment!
Please enter your name here