ਪੁਸ਼ਕਰ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਸਣੇ 6 ’ਤੇ 3 ਕਰੋੜ ਦੀ ਠੱਗੀ ਦਾ ਕੇਸ

0
207

ਦੇਹਰਾਦੂਨ : ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਸਾਬਕਾ ਨਿੱਜੀ ਸਕੱਤਰ ਪ੍ਰਕਾਸ਼ ਚੰਦ ਉਪਾਧਿਆਏ ਅਤੇ ਛੇ ਹੋਰਨਾਂ ਖਿਲਾਫ ਧੋਖਾਧੜੀ ਦੇ ਦੇਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇੱਥੇ ਦਰਜ ਸ਼ਿਕਾਇਤ ’ਚ ਪੰਜਾਬ ਦੇ ਪਟਿਆਲਾ ਵਾਸੀ ਸੰਜੀਵ ਨੇ ਦੋਸ਼ ਲਾਇਆ ਹੈ ਕਿ ਉਪਾਧਿਆਏ ਤੇ ਉਸ ਦੇ ਛੇ ਹੋਰ ਸਾਥੀਆਂ ਨੇ ਉਸ ਨੂੰ ਉੱਤਰਾਖੰਡ ’ਚ ਸਰਕਾਰੀ ਟੈਂਡਰ ਦਿਵਾਉਣ ਦੇ ਨਾਂਅ ’ਤੇ ਉਸ ਨਾਲ 3 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਕੇਸ ’ਚ ਉਪਾਧਿਆਏ ਤੋਂ ਇਲਾਵਾ ਸੌਰਭ ਸ਼ਰਮਾ, ਸੌਰਭ ਸ਼ਰਮਾ ਦੀ ਪਤਨੀ ਨੰਦਨੀ, ਮਹੇਸ਼ ਮਹਾਰੀਆ, ਰੌਣਕ ਮਹਾਰੀਆ, ਸ਼ਾਹਰੁਖ ਖਾਨ ਅਤੇ ਅਮਿਤ ਲਾਂਬਾ ਨੂੰ ਨਾਮਜ਼ਦ ਕੀਤਾ ਗਿਆ ਹੈ।

LEAVE A REPLY

Please enter your comment!
Please enter your name here