ਕਰਨੀ ਸੈਨਾ ਦੇ ਆਗੂ ’ਤੇ ਫਾਇਰਿੰਗ

0
186

ਉਦੈਪੁਰ : ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ’ਚ ਐਤਵਾਰ ਇੱਕ ਜਥੇਬੰਦਕ ਮੀਟਿੰਗ ਦੌਰਾਨ ਪੁਰਾਣੇ ਵਿਵਾਦ ਨੂੰ ਲੈ ਕੇ ਸੱਜੇਪੱਖੀ ਗਰੁੱਪ ਦੇ ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਸ੍ਰੀ ਰਾਜਪੂੁਤ ਕਰਨੀ ਸੈਨਾ ਦੇ ਪ੍ਰਧਾਨ ਭੰਵਰ ਸਿੰਘ ਸਲਾਦੀਆ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਮੌਕੇ ’ਤੇ ਹਾਜ਼ਰ ਹੋਰ ਮੈਂਬਰਾਂ ਨੇ ਗਰੁੱਪ ਦੀ ਉਦੈਪੁਰ ਇਕਾਈ ਦੇ ਸਾਬਕਾ ਪ੍ਰਧਾਨ ਦਿਗਵਿਜੈ ਸਿੰਘ ਨੂੰ ਫੜ ਲਿਆ ਅਤੇ ਕੁੱਟਮਾਰ ਕਰਨ ਮਗਰੋਂ ਪੁਲਸ ਹਵਾਲੇ ਕਰ ਦਿੱਤਾ। ਸਲਾਦੀਆ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾ ਦੀ ਹਾਲਤ ਸਥਿਰ ਦੱਸੀ ਗਈ ਹੈ। ਉਦੈਪੁਰ ਦੇ ਐੱਸ ਪੀ ਭੂਵਨ ਭੂਸ਼ਣ ਯਾਦਵ ਨੇ ਦੱਸਿਆ ਕਿ ਦਿਗਵਿਜੈ ਸਿੰਘ ਨੂੰ ਹਾਲ ’ਚ ਹੀ ਗਰੁੱਪ ਵਿਚ ਇੱਕ ਅਹੁਦੇ ਤੋਂ ਹਟਾਇਆ ਗਿਆ ਸੀ ਅਤੇ ਹਮਲੇ ਪਿੱਛੇ ਇਹੀ ਕਾਰਨ ਹੋ ਸਕਦਾ ਹੈ। ਯਾਦਵ ਮੁਤਾਬਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here