ਨਵੀਂ ਦਿੱਲੀ : ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਮਿਲੀ ਖਿਤਾਬੀ ਜਿੱਤ ਸਦਕਾ ਭਾਰਤ ਐੱਫ ਆਈ ਐੱਚ ਦਰਜਾਬੰਦੀ ਵਿਚ ਤੀਜੇ ਸਥਾਨ ’ਤੇ ਪੁੱਜ ਗਿਆ ਹੈ। ਏਸ਼ੀਆਈ ਖੇਡਾਂ ਤੋਂ ਪਹਿਲਾਂ ਦਰਜਾਬੰਦੀ ’ਚ ਉਛਾਲ ਨਾਲ ਭਾਰਤੀ ਹਾਕੀ ਟੀਮ ਨੂੰ ਵੱਡਾ ਹੁਲਾਰਾ ਮਿਲੇਗਾ। ਤੀਜੇ ਸਥਾਨ ’ਤੇ ਕਾਬਜ਼ ਭਾਰਤ ਦੇ 2771.35 ਅੰਕ ਹਨ। ਨੀਦਰਲੈਂਡ 3095.90 ਨੁਕਤਿਆਂ ਨਾਲ ਪਹਿਲੇ ਤੇ ਬੈਲਜੀਅਮ (2917.87 ਨੁਕਤੇ) ਦੂਜੇ ਸਥਾਨ ’ਤੇ ਹਨ। ਇੰਗਲੈਂਡ 2763.50 ਨੁਕਤਿਆਂ ਨਾਲ ਚੌਥੇ ਸਥਾਨ ’ਤੇ ਹੈ। ਐੱਫ ਆਈ ਐੈੱਚ ਦਰਜਾਬੰਦੀ ’ਚ ਸਾਲ 2021 ਮਗਰੋਂ ਦੂਜੀ ਵਾਰ ਹੈ, ਜਦੋਂ ਭਾਰਤ ਤੀਜੇ ਸਥਾਨ ’ਤੇ ਪਹੁੰਚਿਆ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਰਸ਼ ਹਾਕੀ ਟੀਮ ਨੇ ਲੰਘੇ ਦਿਨ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ ਸੀ।



