ਜਲੰਧਰ : ‘ਨਵਾਂ ਜ਼ਮਾਨਾ’ ਦੀ ਸੰਚਾਲਕ ‘ਅਰਜਨ ਸਿੰਘ ਗੜਗੱਜ ਫਾਊਾਡੇਸ਼ਨ’ ਦੇ ਟਰੱਸਟੀ ਐਡਵੋਕੇਟ ਰਾਜਿੰਦਰ ਮੰਡ ਨੇ ਸੰਪਾਦਕ ਚੰਦ ਫ਼ਤਹਿਪੁਰੀ ਦੀ ਹਾਜ਼ਰੀ ‘ਚ ਨਿਊਜ਼ ਟੇਬਲ ਇੰਚਾਰਜ ਦਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਫ਼ਤਹਿਪੁਰੀ ਨੇ ਕਿਹਾ ਕਿ ਟਰੱਸਟ ਵੱਲੋਂ ਹੋਏ ਫੈਸਲੇ ਮੁਤਾਬਕ ਐਡਵੋਕੇਟ ਮੰਡ ਅਖ਼ਬਾਰ ਦੀ ਬਿਹਤਰੀ ਲਈ ਖ਼ਬਰਾਂ ਦੀ ਗੁਣਵੱਤਾ ‘ਤੇ ਕੰਮ ਕਰਨਗੇ ਅਤੇ ਖ਼ਬਰਾਂ ਨਾਲ ਸੰਬੰਧਤ ਫ਼ੈਸਲੇ ਲਿਆ ਕਰਨਗੇ | ਐਡਵੋਕੇਟ ਮੰਡ ਨੇ ਸਾਰੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿਤਾ-ਪੁਰਖੀ ਅਦਾਰੇ ਨਾਲ ਜੁੜੇ ਹੋਏ ਹਨ | ‘ਨਵਾਂ ਜ਼ਮਾਨਾ’ ਨੇ ਪੰਜਾਬੀ ਪੱਤਰਕਾਰਤਾ ਨੂੰ ਬਹੁਤ ਸਾਰੇ ਹੀਰੇ ਦਿੱਤੇ ਹਨ | ਹੁਣ ਜਦੋਂ ਉਨ੍ਹਾਂ ਨੂੰ ਖ਼ਬਰਾਂ ਦੇ ਮੇਜ਼ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਉਹ ਵੱਧ ਤੋਂ ਵੱਧ ਮਿਹਨਤ ਕਰਨਗੇ | ਉਨ੍ਹਾ ਕਿਹਾ ਕਿ ‘ਕੱਲੇ-‘ਕੱਲੇ ਸਫ਼ੇ ਦੀ ਦਿੱਖ ਸੰਵਾਰੀ ਜਾਵੇਗੀ ਤੇ ਮਿਲਵਰਤਣ ਨਾਲ ਵਧੀਆ ਮਾਹੌਲ ਸਿਰਜਿਆ ਜਾਵੇਗਾ | ਇਸ ਮੌਕੇ ਕਾਮਰੇਡ ਪਿ੍ਥੀਪਾਲ ਮਾੜੀਮੇਘਾ, ਰਾਜੇਸ਼ ਥਾਪਾ, ਸੌਦਾਗਰ ਸਿੰਘ ਤੇ ਹੋਰ ਸਾਥੀ ਵੀ ਹਾਜ਼ਰ ਸਨ |





