ਬਠਿੰਡਾ (ਪਰਵਿੰਦਰ ਜੀਤ ਸਿੰਘ)-ਭਾਈ ਘਨੱਈਆ ਚੌਕ ਵਿਖੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖਿਡਾਰੀਆਂ ਨਾਲ ਮਿਲ ਕੇ ਮਸ਼ਾਲ ਮਾਰਚ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸੂਬੇ ‘ਚ ਖੇਡ ਸੱਭਿਆਚਾਰ ਦੀ ਪੁਨਰ ਸੁਰਜੀਤੀ ਦਾ ਬੀਜ ਬਣ ਪੰਜਾਬ ਦੀ ਜਵਾਨੀ ਨੂੰ ਇੱਕ ਨਵੀਂ ਚਿਣਗ ਲਾ ਰਹੀਆਂ ਹਨ | ਖੇਡ ਮੰਤਰੀ ਨੇ ਕਿਹਾ ਕਿ ਕਦੇ ਪੰਜਾਬ ਖੇਡਾਂ ‘ਚ ਨੰਬਰ ਇੱਕ ਸੀ, ਜੋ ਪਿਛਲੇ ਸਮੇਂ ‘ਚ ਪਛੜ ਗਿਆ ਸੀ, ਪਰ ਹੁਣ ਮੁੜ ਆਪਣੇ ਪੁਰਾਣੇ ਗੌਰਵ ਨੂੰ ਪ੍ਰਾਪਤ ਕਰੇਗਾ | ਇਸ ਲਈ ਖੇਡਾਂ ਵਤਨ ਪੰਜਾਬ ਦੀਆਂ ਰਾਜ ਵਿੱਚ ਖੇਡ ਸੱਭਿਆਚਾਰ ਪੈਦਾ ਕਰਕੇ ਦੇਸ਼ ‘ਚ ਚੋਟੀ ਦਾ ਸਥਾਨ ਪ੍ਰਾਪਤ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਅਧਾਰ ਬਣਨਗੀਆਂ | ਇਸ ਦੌਰਾਨ ਖੇਡ ਮੰਤਰੀ ਨੇ ਮਸ਼ਾਲ ਮਾਰਚ ਦਾ ਸਵਾਗਤ ਕੀਤਾ ਅਤੇ ਖੁਦ ਮਸ਼ਾਲ ਲੈ ਕੇ ਖਿਡਾਰੀਆਂ ਨਾਲ ਦੌੜ ‘ਚ ਸ਼ਿਰਕਤ ਕੀਤੀ |





