ਘਰੇਲ ਐੱਲ ਪੀ ਜੀ ਸਿਲੰਡਰ 200 ਰੁਪਏ ਸਸਤਾ

0
158

ਨਵੀਂ ਦਿੱਲੀ : ਰੱਖੜੀ ਤੋਂ ਪਹਿਲਾ ਕੇਂਦਰ ਸਰਕਾਰ ਨੇ ਐੱਲ ਪੀ ਜੀ ਗੈਸ ਸਿਲੰਡਰਾਂ ‘ਤੇ 200 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ | ਮੰਗਲਵਾਰ ਹੋਈ ਕੈਬਨਿਟ ਮੀਟਿੰਗ ‘ਚ ਮਨਜ਼ੂਰੀ ਦਿੱਤੀ ਗਈ | ਇਸ ਛੋਟ ਦਾ ਲਾਭ 33 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਮਿਲੇਗਾ | ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਰੇ ਉਪਭੋਗਤਾਵਾਂ ਲਈ ਗੈਸ ਸਿਲੰਡਰ ਦੀਆਂ ਕੀਮਤਾਂ 200 ਰੁਪਏ ਘੱਟ ਕੀਤੀਆਂ ਗਈਆਂ ਹਨ | ਇਸ ਫੈਸਲੇ ਤੋਂ ਬਾਅਦ ਉਜਵਲ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ 400 ਰੁਪਏ ਦੀ ਸਬਸਿਡੀ ਮਿਲੇਗੀ | ਉਜਵਲ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਪਹਿਲਾਂ ਹੀ 200 ਰੁਪਏ ਦੀ ਸਬਸਿਡੀ ਮਿਲਦੀ ਹੈ | ਦੇਸ਼ ਦੀ ਰਾਜਧਾਨੀ ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 1103 ਰੁਪਏ ਹੈ | 200 ਰੁਪਏ ਦੀ ਸਬਸਿਡੀ ਤੋਂ ਬਾਅਦ ਸਿਲੰਡਰ ਦੀ ਕੀਮਤ 903 ਰੁਪਏ ਹੋ ਜਾਵੇਗੀ |

LEAVE A REPLY

Please enter your comment!
Please enter your name here