ਕਾਰ ਸੜਕ ਕੰਢੇ ਖੜ੍ਹੇ ਟਰਾਲੇ ’ਚ ਵੱਜੀ, 7 ਦੀ ਮੌਤ

0
267

ਪਟਨਾ : ਬਿਹਾਰ ਦੇ ਰੋਹਤਾਸ ਜ਼ਿਲ੍ਹੇ ’ਚ ਬੁੱਧਵਾਰ ਸਵੇਰੇ ਐੱਸ ਯੂ ਵੀ ਕਾਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾਉਣ ਕਾਰਨ ਪਰਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਹਾਦਸਾ ਸਵੇਰੇ 4 ਵਜੇ ਦੇ ਕਰੀਬ ਸਾਸਾਰਾਮ ਸ਼ਹਿਰ ਦੇ ਸ਼ਿਵਸਾਗਰ ਇਲਾਕੇ ’ਚ ਨੈਸ਼ਨਲ ਹਾਈਵੇਅ 2 ’ਤੇ ਹੋਇਆ। ਪਰਵਾਰ ਝਾਰਖੰਡ ਦੇ ਰਾਜਰੱਪਾ ਮੰਦਰ ਤੋਂ ਵਾਪਸ ਆ ਰਿਹਾ ਸੀ। ਐੱਸ ਯੂ ਵੀ ’ਚ ਡਰਾਈਵਰ ਤੋਂ ਇਲਾਵਾ 11 ਹੋਰ ਵਿਅਕਤੀ ਸਫਰ ਕਰ ਰਹੇ ਸਨ। ਪੁਲਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਤੇਜ਼ ਰਫਤਾਰ ਕਾਰਨ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਹੋਇਆ।

LEAVE A REPLY

Please enter your comment!
Please enter your name here