ਜੌਹਨਸਬਰਗ : ਸਾਊਥ ਅਫਰੀਕਾ ਦੇ ਜੌਹਨਸਬਰਗ ’ਚ ਇੱਕ 5 ਮੰਜ਼ਲਾ ਇਮਾਰਤ ’ਚ ਅੱਗ ਲੱਗਣ ਨਾਲ 73 ਲੋਕਾਂ ਦੀ ਮੌਤ ਹੋ ਗਈ। ਇਸ ’ਚ ਇੱਕ ਬੱਚਾ ਵੀ ਸ਼ਾਮਲ ਹੈ। ਰਿਪੋਰਟ ਮੁਤਾਬਕ 43 ਲੋਕ ਜ਼ਖ਼ਮੀ ਹੋਏ ਹਨ। ਮਿ੍ਰਤਕਾਂ ਦਾ ਅੰਕੜਾ ਹੋਰ ਵਧਣ ਦਾ ਖਦਸ਼ਾ ਹੈ। ਭਾਰਤੀ ਸਮੇਂ ਅਨੁਸਾਰ ਅੱਗ ਸਵੇਰੇ 5 ਵਜੇ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਅੱਗ ਨੂੰ ਕਾਫ਼ੀ ਹੱਦ ਤੱਕ ਬੁਝਾ ਲਿਆ ਗਿਆ। ਜਿਸ ਮਲਟੀ ਸਟੋਰੀ ਬਿਲਡਿੰਗ ’ਚ ਅੱਗ ਲੱਗੀ, ਇਸ ’ਚ ਕਰੀਬ 200 ਬੇਘਰ ਲੋਕ ਬਿਨਾਂ ਇਜਾਜ਼ਤ ਦੇ ਰਹਿ ਰਹੇ ਸਨ।




