ਇੰਫਾਲ : ਮਨੀਪੁਰ ’ਚ ਹੋਈ ਤਾਜ਼ਾ ਗੋਲੀਬਾਰੀ ਦੀ ਘਟਨਾ ’ਚ ਜ਼ਖ਼ਮੀ ਦੋ ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਸਵੇਰੇ ਵਿਸ਼ਣੁਪੁਰ ਜ਼ਿਲ੍ਹੇ ਦੇ ਖੋਈਰੇਂਟਕ ਤਲਹਟੀ ਅਤੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਚਿੰਗਫੇਈ ਅਤੇ ਖੌਸਾਬੁੰਗ ਇਲਾਕੇ ’ਚ ਦੋ ਸਮੂਹਾਂ ਵਿਚਾਲੇ ਫਿਰ ਗੋਲੀਬਾਰੀ ਹੋਈ। ਅਧਿਕਾਰੀਆਂ ਮੁਤਾਬਿਕ ਗੋਲੀਬਾਰੀ ਦੀ ਘਟਨਾ ਬੁੱਧਵਾਰ ਸ਼ਾਮ ਤੋਂ ਕੁਝ ਘੰਟੇ ਦੀ ਸ਼ਾਂਤੀ ਤੋਂ ਬਾਅਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਇਸ ਹਿੰਸਾ ’ਚ ਸਿਰ ’ਚ ਛਰੇ੍ਹ ਲੱਗਣ ਕਾਰਨ ਜ਼ਖਮੀ ਇੱਕ ਵਿਅਕਤੀ ਦੀ ਮਿਜ਼ੋਰਮ ਦੇ ਰਸਤੇ ਗੁਹਾਟੀ ਲਿਜਾਂਦੇ ਸਮੇਂ ਮੌਤ ਹੋ ਗਈ।




