ਨਵੀਂ ਦਿੱਲੀ : ਮਨੀਪੁਰ ’ਚ ਜਾਤੀ ਸੰਘਰਸ਼ ਦੀ ਸਥਿਤੀ ਨੂੰ ਲੈ ਕੇ ਬਾਕਸਿੰਗ ਸਟਾਰ ਐਮ ਸੀ ਮੈਰੀ ਕਾਮ ਨੇ ਚਿੰਤਾ ਪ੍ਰਗਟਾਉਂਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਮੈਰੀ ਕਾਮ ਨੇ ਅਮਿਤ ਸ਼ਾਹ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਇਹ ਨਿਸਚਿਤ ਕੀਤਾ ਜਾ ਸਕੇ ਕਿ ਸੁਰੱਖਿਆ ਬਲ ਦੋਵੇਂ ਸੰਘਰਸ਼ ਕਰ ਰਹੇ ਸਮੂਹਾਂ ਨੂੰ ਮਨੀਪੁਰ ਦੇ ਕਾਮ ਪਿੰਡ ’ਚ ਘੁਸਪੈਠ ਰੋਕਣ। ਸ਼ਾਹ ਨੂੰ ਲਿਖੇ ਪੱਤਰ ’ਚ ਉਨ੍ਹਾ ਕਿਹਾ ਕਿ ਕਾਮ ਭਾਈਚਾਰਾ ਮਨੀਪੁਰ ਦੀ ਇੱਕ ਸਵਦੇਸ਼ੀ ਜਨਜਾਤੀ ਹੈ ਅਤੇ ਘੱਟ ਗਿਣਤੀ ’ਚ ਸਭ ਤੋਂ ਛੋਟੀ ਜਨਜਾਤੀ ’ਚੋਂ ਇੱਕ ਹੈ। ਉਨ੍ਹਾ ਪੱਤਰ ’ਚ ਲਿਖਿਆ ਕਿ ਅਸੀਂ ਦੋਵੇਂ ਗੁੱਟਾਂ ਦੇ ਭਾਈਚਾਰਿਆਂ ’ਚ ਪਿਸ ਰਹੇ ਹਾਂ। ਅਸੀਂ ਕਮਜ਼ੋਰ ਅਤੇ ਘੱਟ ਜਨਜਾਤੀ ਹੋਣ ਕਾਰਨ ਆਪਣੇ ਅਧਿਕਾਰ ਖੇਤਰ ’ਚ ਘੁਸਪੈਠ ਕਰਨ ਵਾਲੀ ਕਿਸੇ ਵੀ ਤਾਕਤ ਖਿਲਾਫ਼ ਖੜੇ ਹੋਣ ਦੇ ਸਮਰਥਨ ’ਚ ਨਹੀਂ ਹਾਂ, ਸਾਨੂੰ ਬਚਾਇਆ ਜਾਵੇ।
ਅਦਾਕਾਰਾ ਅਪਰਨਾ ਨਾਇਰ ਨੇ ਕੀਤੀ ਖੁਦਕੁਸ਼ੀ
ਤਿਰੂਵਨੰਤਪੁਰਮ : ਮਲਿਆਲਮ ਅਭਿਨੇਤਰੀ ਅਪਰਨਾ ਨਾਇਰ ਆਪਣੇ ਘਰ ’ਚ ਲਟਕਦੀ ਮਿਲੀ। ਪੁਲਸ ਨੇ ਦੱਸਿਆ ਕਿ 33 ਸਾਲਾ ਅਭਿਨੇਤਰੀ, ਜਿਸ ਨੇ ਕਈ ਫਿਲਮਾਂ ਅਤੇ ਸੀਰੀਅਲਾਂ ’ਚ ਕੰਮ ਕੀਤਾ ਹੈ, ਬੀਤੀ ਰਾਤ ਇੱਥੇ ਕਰਮਾਨਾ ਨੇੜੇ ਆਪਣੀ ਰਿਹਾਇਸ਼ੀ ਕਮਰੇ ’ਚ ਲਟਕਦੀ ਮਿਲੀ। ਅਪਰਨਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਘਟਨਾ ਵੀਰਵਾਰ ਸ਼ਾਮ ਵਾਪਰੀ। ਪੁਲਸ ਇਸ ਮਾਮਲੇ ਨੂੰ ਖੁਦਕੁਸ਼ੀ ਮੰਨ ਰਹੀ ਹੈ।