ਟਿਫਨ ਬੰਬ ਦਾ ਸਮੇਂ ਸਿਰ ਪਤਾ ਲੱਗਣ ’ਤੇ ਵੱਡਾ ਹਾਦਸਾ ਟਲਿਆ

0
218

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਐਤਵਾਰ ਇੱਕ ਸ਼ਕਤੀਸ਼ਾਲੀ ਟਿਫਨ ਬੰਬ ਦਾ ਸਮੇਂ ਸਿਰ ਪਤਾ ਲੱਗਣ ਕਾਰਨ ਵੱਡਾ ਹਾਦਸਾ ਟਲ ਗਿਆ। ਇਹ ਬੰਬ ਖਾਣੇ ਵਾਲੇ ਡੱਬੇ ਅੰਦਰ ਰੱਖਿਆ ਹੋਇਆ ਸੀ। ਫੌਜ ਦੀ ਗਸ਼ਤੀ ਪਾਰਟੀ ਨੂੰ ਇਹ ਬੰਬ ਐਤਵਾਰ ਸਵੇਰੇ ਜੰਮੂ-ਪੁਣਛ ਕੌਮੀ ਮਾਰਗ ਦੇ ਨਾਲ ਲੱਗਦੇ ਸਾਂਗਪੁਰ ਪਿੰਡ ’ਚ ਸੜਕ ਕੰਢੇ ਪਿਆ ਮਿਲਿਆ। ਅਧਿਕਾਰੀਆਂ ਦੱਸਿਆ ਕਿ ਟਿਫਨ ਬੰਬ ਦਾ ਪਤਾ ਲੱਗਦੇ ਹੀ ਸੜਕ ’ਤੇ ਆਵਾਜਾਈ ਤੁਰੰਤ ਰੋਕ ਦਿੱਤੀ ਗਈ ਅਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਮੌਕੇ ’ਤੇ ਬੁਲਾਇਆ ਗਿਆ। ਉਪਰੰਤ ਦਸਤੇ ਨੇ ਬਿਨਾਂ ਕਿਸੇ ਨੁਕਸਾਨ ਤੋਂ ਇਹ ਬੰਬ ਨਕਾਰਾ ਕਰ ਦਿੱਤਾ। ਪੁਲਸ ਵੱਲੋਂ ਇਹ ਬੰਬ ਸੁੱਟਣ ਵਾਲੇ ਸ਼ੱਕੀ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here