ਅਸਮਾਨੀ ਬਿਜਲੀ ਡਿੱਗਣ ਨਾਲ 10 ਦੀ ਮੌਤ

0
310

ਭੁਬਨੇਸ਼ਵਰ : ਸੂਬੇ ’ਚ ਦੋ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਸੂਬੇ ਦੇ ਆਪਦਾ ਪ੍ਰਬੰਧ ਨਾਲ ਜੁੜੇ ਵਿਸ਼ੇਸ਼ ਰਾਹਤ ਕਮਿਸ਼ਨ (ਐੱਸ ਆਰ ਸੀ) ਨੇ ਕਿਹਾ ਕਿ ਉਡੀਸ਼ਾ ਦੇ ਛੇ ਜ਼ਿਲ੍ਹਿਆਂ ’ਚ ਬਿਜਲੀ ਡਿੱਗਣ ਕਾਰਨ ਘੱਟੋ-ਘੱਟ ਦਸ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਤਿੰਨ ਜ਼ਖ਼ਮੀ ਹੋ ਗਏ। ਐੱਸ ਆਰ ਸੀ ਅਨੁਸਾਰ ਖੋਰਧਾ ’ਚ ਚਾਰ, ਬੋਲਾਂਗਰੀ ’ਚ ਦੋ, ਅੰਗੁਲ ’ਚ ਇੱਕ, ਬੌਧ ’ਚ ਇੱਕ, ਜਗਤਸਿੰਘਪੁਰ ’ਚ ਇੱਕ ਅਤੇ ਡੇਂਕਨਾਲ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜੋ ਲੋਕ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨ ਸੂਬੇ ਦੇ ਕਈ ਹਿੱਸਿਆਂ ’ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਕਿਹਾ ਗਿਆ ਹੈ ਕਿ ਤੂਫਾਨ ਸਰਕੂਲੇਸ਼ਨ ਨੇ ਮਾਨਸੂਨ ਨੂੰ ਸਰਗਰਮ ਕਰ ਦਿੱਤਾ ਹੈ, ਜਿਸ ਕਰਨ ਪੂਰੇ ਸੂਬੇ ’ਚ ਭਾਰੀ ਬਾਰਿਸ਼ ਹੋ ਰਹੀ ਹੈ।

LEAVE A REPLY

Please enter your comment!
Please enter your name here