ਨਵੀਂ ਦਿੱਲੀ : ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਤੋਂ ਬਿਹਾਰ ਦਾ ਪ੍ਰਸਿੱਧ ਚੰਪਾਰਨ ਮਟਨ ਬਣਾਉਣਾ ਸਿੱਖਿਆ। ਕਾਂਗਰਸ ਨੇਤਾ ਨੇ ਆਪਣੇ ਯੂਟਿਊਬ ਚੈਨਲ ’ਤੇ ਇਸ ਦਾ ਵੀਡੀਓ ਸ਼ੇਅਰ ਕੀਤਾ। ਰਾਹੁਲ ਨੇ ਵੀਡੀਓ ਕੈਪਸ਼ਨ ’ਚ ਲਿਖਿਆ, ‘ਲਾਲੂ ਜੀ ਦੀ ਸੀਕਰਟ ਰੈਸਪੀ ਅਤੇ ਸਿਆਸੀ ਮਸਾਲਾ।’
ਰਾਹੁਲ ਨੇ ਲਿਖਿਆਲਾਲੂ ਜੀ ਇੱਕ ਪ੍ਰਸਿੱਧ ਰਾਜਨੇਤਾ ਹਨ, ਇਹ ਸਾਰੇ ਜਾਣਦੇ ਹਨ, ਪਰ ਉਨ੍ਹਾ ਦੀ ਲੁਕੀ ਹੋਈ ਇੱਕ ਹੋਰ ਕਲਾ ਹੈ, ‘ਖਾਣਾ ਬਣਾਉਣਾ’। ਉਨ੍ਹਾ ਦੇ ਥੋੜ੍ਹਾ ਠੀਕ ਹੋਣ ਬਾਅਦ ਉਨ੍ਹਾ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਸੋਚਿਆ ਕਿਉਂ ਨਾ ਉਨ੍ਹਾ ਤੋਂ ਸੀਕਰਟ ਰੈਸਪੀ ਸਿੱਖੀ ਜਾਵੇ।
ਲਾਲੂ ਦੇ ਦਿੱਲੀ ਸਥਿਤ ਨਿਵਾਸ ’ਤੇ ਰਾਹੁਲ ਦੇ ਸਵਾਗਤ ’ਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਨ੍ਹਾ ਦੀ ਵੱਡੀ ਭੈਣ ਮੀਸਾ ਭਾਰਤੀ ਵੀ ਮੌਜੂਦ ਸਨ। ਖਾਣਾ ਬਣਾਉਣ ਦੇ ਨਾਲ ਦੋਵਾਂ ਨੇਤਾਵਾਂ ਵਿਚਾਲੇ ਮੌਜੂਦਾ ਰਾਜਨੀਤਕ ਹਾਲਤਾਂ ’ਤੇ ਵੀ ਚਰਚਾ ਹੋਈ। ਲਾਲੂ ਤੋਂ ਰਾਹੁਲ ਪੁੱਛਦੇ ਹਨਪਿਛਲੇ ਕਈ ਸਾਲਾਂ ਤੋਂ ਭਾਜਪਾ ਵਾਲੇ ਜੋ ਇਹ ਨਫ਼ਰਤ ਫੈਲਾਉਂਦੇ ਹਨ, ਇਸ ਦਾ ਕੀ ਕਾਰਨ ਹੈ? ਲਾਲੂ ਕਹਿੰਦੇ ਹਨ, ‘ਇਨ੍ਹਾਂ ਦੀ ਸਿਆਸੀ ਭੁੱਖ ਮਿਟਦੀ ਨਹੀ। ਜਦ ਆਰਥਕ ਵਿਵਸਥਾ ਖਰਾਬ ਹੋ ਰਹੀ ਹੁੰਦੀ ਹੈ ਤਾਂ ਨਫ਼ਰਤ ਫੈਲਾਉਣ ਦਾ ਪੱਧਰ ਵਧ ਜਾਂਦਾ ਹੈ।’





