ਹਿਮਾਚਲ ਦਾ ਕਿਨੌਰ ਜ਼ਿਲ੍ਹਾ ਦੇਸ਼ ਦੁਨੀਆ ਤੋਂ ਕੱਟਿਆ

0
179

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਿਨੌਰ ਦੇ ਨਿਗੁਲਸਰੀ ‘ਚ ਬੀਤੀ ਰਾਤ ਪੂਰਾ ਪਹਾੜ ਸੜਕ ‘ਤੇ ਆ ਗਿਆ | ਇਸ ਤੋਂ ਬਾਅਦ ਹਿਮਾਚਲ ਦਾ ਟ੍ਰਾਇਬਲ ਜ਼ਿਲ੍ਹਾ ਕਿਨੌਰ ਪੂਰੀ ਤਰ੍ਹਾਂ ਨਾਲ ਦੇਸ਼ ਦੁਨੀਆ ਤੋਂ ਕੱਟ ਗਿਆ | ਨਿਗੁਲਸਰੀ ‘ਚ ਬੀਤੀ ਰਾਤ ਪੂਰਾ ਪਹਾੜ ਹਾਈਵੇ ‘ਤੇ ਆ ਗਿਆ | ਇਸ ਨਾਲ ਭਾਰਤ-ਤਿੱਬਤ ਨੂੰ ਜੋੜਨ ਵਾਲਾ ਚੰਡੀਗੜ੍ਹ-ਸ਼ਿਮਲਾ ਕਿਨੌਰ ਨੈਸ਼ਨਲ ਹਾਈਵੇ-5 ਪੂਰੀ ਤਰ੍ਹਾਂ ਬੰਦ ਹੋ ਗਿਆ | ਨਿਗੁਲਸਰੀ ‘ਚ 150 ਤੋਂ 200 ਮੀਟਰ ਸੜਕ ਦਾ ਨਾਮੋ-ਨਿਸ਼ਾਨ ਮਿਟ ਗਿਆ | ਇਸ ਨਾਲ ਹਾਈਵੇ ਦੇ ਜਲਦੀ ਬਹਾਲ ਹੋਣ ਦੀ ਵੀ ਉਮੀਦ ਨਹੀਂ | ਹਾਈਵੇ ‘ਤੇ ਹੁਣ ਦੋਵੇਂ ਪਾਸੇ ਲੰਮੀਆਂ-ਲੰਮੀਆਂ ਲਾਇਨਾਂ ਲੱਗ ਗਈਆਂ | ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸੇਬ ਬਾਗਵਾਨਾਂ ਨੂੰ ਹੋ ਰਹੀ ਹੈ | ਕਿਨੌਰ ਜ਼ਿਲ੍ਹੇ ਦੇ ਹੇਠਲੇ ਇਲਾਕੇ ‘ਚ ਸੇਬ ਦੀ ਫਸਲ ਤਿਆਰ ਹੋ ਗਈ ਹੈ | ਇਸ ‘ਚ ਸੜਕ ਬਹਾਲ ਨਹੀਂ ਹੋਣ ਤੱਕ ਬਾਗਵਾਨਾਂ ਨੂੰ ਸੇਬ ਸੜਨ ਦਾ ਡਰ ਸਤਾਉਣ ਲੱਗਾ ਹੈ | ਸਥਾਨਕ ਪ੍ਰਸ਼ਾਸਨ ਅਤੇ ਪੀ ਡਬਲਯੂ ਡੀ ਮਹਿਕਮਾ ਸੜਕ ਦੀ ਬਹਾਲੀ ‘ਚ ਲੱਗਾ ਹੋਇਆ ਹੈ | ਕਿਨੌਰ ਦੇ ਸਥਾਨਕ ਲੋਕ ਵਾਰ-ਵਾਰ ਹੋ ਰਹੇ ਲੈਂਡਸਲਾਇਡ ਲਈ ਪਾਵਰ ਪ੍ਰੋਜੈਕਟ ਨੂੰ ਦੋਸ਼ੀ ਠਹਿਰਾ ਰਹੇ ਹਨ | ਜਿਸ ਜਗ੍ਹਾ ਹੁਣ ਲੈਂਡਸਲਾਇਡ ਹੋਇਆ, ਉਸ ਦੇ ਥੱਲੇ ਵੀ ਐੱਨ ਜੀ ਪੀ ਸੀ ਦੇ ਨਾਥਪਾ ਝਾਖੜੀ ਪ੍ਰੋਜੈਕਟ ਦੀ ਸੁਰੰਗ ਬਣਾਈ ਹੋਈ ਹੈ |

LEAVE A REPLY

Please enter your comment!
Please enter your name here