ਟੋਰਾਂਟੋ : ਬਿ੍ਟਿਸ਼ ਕੋਲੰਬੀਆ ਪ੍ਰਮੁੱਖ ਮੰਦਰ ‘ਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ | ਸਰੀ ਦੇ ਸ੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀਆਂ ਬਾਹਰਲੀਆਂ ਕੰਧਾਂ ‘ਤੇ ਸਪ੍ਰੇਅ ਪੇਂਟ ਕੀਤਾ ਗਿਆ ਸੀ | ਸਪ੍ਰੇਅ ਨਾਲ ਲਿਖਿਆ ਗਿਆ, ‘ਪੰਜਾਬ ਭਾਰਤ ਨਹੀਂ ਹੈ’ ਅਤੇ ‘ਮੋਦੀ ਅੱਤਵਾਦੀ ਹੈ’ | ਰਿਚਮੰਡ ‘ਚ ਰੇਡੀਓ ਏ ਐੱਮ600 ਦੇ ਨਿਊਜ਼ ਡਾਇਰੈਕਟਰ ਸਮੀਰ ਕੌਸਲ ਨੇ ਟਵਿਟਰ ‘ਤੇ ਲਿਖਿਆ, ‘ਹਿੰਦੂ ਮੰਦਰ ਸ੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੁਸਾਇਟੀ ਮੰਦਰ ਦੀਆਂ ਕੰਧਾਂ ‘ਤੇ ਕਾਲੇ ਸਪ੍ਰੇਅ ਪੇਂਟ ਨਾਲ ਨਾਅਰੇ ਲਿਖੇ ਗਏ ਹਨ | ਇਸ ਤਰ੍ਹਾਂ ਦੇ ਹਮਲੇ ਭਾਈਚਾਰੇ ‘ਚ ਦਹਿਸ਼ਤ ਪੈਦਾ ਕਰਨ ਲਈ ਵਧ ਰਹੇ ਹਨ |’ ਰਾਇਲ ਕੈਨੇਡੀਅਨ ਮਾਊਾਟਿਡ ਪੁਲਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ | ਇਹ ਘਟਨਾ 10 ਸਤੰਬਰ ਨੂੰ ਹੋਣ ਵਾਲੇ ਖਾਲਿਸਤਾਨ ਰਾਇਸ਼ੁਮਾਰੀ ਤੋਂ ਪਹਿਲਾਂ ਹੋਈ ਹੈ | ਪਾਬੰਦੀਸ਼ੁਦਾ ਸਮੂਹ ਸਿੱਖਸ ਫਾਰ ਜਸਟਿਸ ਵੱਲੋਂ ਵੈਨਕੂਵਰ ‘ਚ ਭਾਰਤ ਦੇ ਕੌਂਸਲੇਟ ਦੀ ਤਾਲਾਬੰਦੀ ਕਰਨ ਦੀ ਧਮਕੀ ਦਿੱਤੀ ਗਈ ਹੈ | ਮੰਦਰ ਪ੍ਰਬੰਧਕ ਦੇ ਇੱਕ ਮੈਂਬਰ ਨੇ ਕਿਹਾ ਕਿ ਮੰਦਰ ਦੀਆਂ ਕੰਧਾਂ ‘ਤੇ ਜੋ ਨਾਅਰੇ ਲਿਖੇ ਗਏ ਸਨ ਉਨ੍ਹਾ ਨੂੰ ਮਿਟਾ ਦਿੱਤਾ ਗਿਆ ਹੈ ਤੇ ਉਸ ‘ਤੇ ਪੇਂਟ ਕਰ ਦਿੱਤਾ |




