ਬ੍ਰਸੇਲਸ : ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਯੂਰਪ ਦੌਰੇ ‘ਤੇ ਹਨ | ਸ਼ੁੱਕਰਵਾਰ ਨੂੰ ਬ੍ਰਸੇਲਸ ਦੇ ਪ੍ਰੈੱਸ ਕਲੱਬ ‘ਚ ਰਾਹੁਲ ਗਾਂਧੀ ਨੇ ਕਿਹਾ, ਭਾਰਤ ‘ਚ ਇਸ ਸਮੇਂ ਮਹਾਤਮਾ ਗਾਂਧੀ ਅਤੇ ਨੱਥੂ ਰਾਮ ਗੌਡਸੇ ਦੇ ਵਿਚਾਰਾਂ ਦੀ ਲੜਾਈ ਹੈ | ਲੋਕਤੰਤਰ ਅਤੇ ਸੰਸਥਾਵਾਂ ‘ਤੇ ਹਮਲਾ ਹੋਇਆ | ਹਿੰਸਾ, ਭੇਦਭਾਵ ਵਧਿਆ ਹੈ | ਘੱਟ ਗਿਣਤੀ, ਦਲਿਤ, ਆਦਿਵਾਸੀ ਅਤੇ ਹੇਠਲੀ ਜਾਤੀਆਂ ‘ਤੇ ਹਮਲਾ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ, ‘ਇੰਡੀਆ’ ਗੱਠਜੋੜ ਨੂੰ ਲੈ ਕੇ ਸਰਕਾਰ ਘਬਰਾਈ ਹੋਈ ਹੈ | ਅਸੀਂ ਭਾਰਤ ਦੀ ਆਵਾਜ਼ ਹਾਂ | ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਡਰੇ ਹੋਏ ਹਨ, ਇਸ ਲਈ ਉਹ ਦੇਸ਼ ਦਾ ਨਾਂਅ ਬਦਲਣਾ ਚਾਹੁੰਦੇ ਹਨ | ਇਹ ਪੂਰਾ ਮੱੁਦਾ ਅਡਾਨੀ ‘ਤੇ ਮੇਰੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੋਇਆ | ਭਾਰਤ ਦੀ ਕੁਦਰਤੀ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਈ ਲੋਕ ਵਾਪਸ ਗਰੀਬੀ ‘ਚ ਧੱਕ ਦਿੱਤੇ ਗਏ ਹਨ |
ਭਾਰਤ ‘ਚ ਪਿਛਲੇ 40 ਸਾਲਾਂ ‘ਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ | ਸਰਕਾਰ ਨੇ ਜੀ-20 ਲਈ ਮਲਿਕਆਰਜੁਨ ਖੜਗੇ ਨੂੰ ਸੱਦਾ ਨਹੀਂ ਦਿੱਤਾ | ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਦੇਸ਼ ਦੀ 60 ਫੀਸਦੀ ਜਨਤਾ ਦੀ ਅਗਵਾਈ ਕਰਨ ਵਾਲੇ ਨੂੰ ਮਹੱਤਵ ਨਹੀਂ ਦਿੰਦੇ | ਇਹ ਸਰਕਾਰ ਦੀ ਸੋਚ ਨੂੰ ਵੀ ਦਰਸਾਉਂਦਾ ਹੈ | ਕਾਂਗਰਸ ਨੇਤਾ ਰਾਹੁਲ ਗਾਂਧੀ ਇੰਨ ਦਿਨੀਂ ਯੂਰਪ ਦੌਰੇ ‘ਤੇ ਹਨ | ਇਸ ਸਾਲ ਦਾ ਇਹ ਰਾਹੁਲ ਗਾਂਧੀ ਦਾ ਤੀਜਾ ਵਿਦੇਸ਼ ਦੌਰਾ ਹੈ | ਇਸ ਤੋਂ ਪਹਿਲਾ ਉਹ ਮਾਰਚ ‘ਚ ਬਿ੍ਟੇਨ ਅਤੇ ਜੂਨ ‘ਚ ਅਮਰੀਕਾ ਦੌਰੇ ‘ਤੇ ਗਏ ਸਨ |




