ਗੁਰਦਾਸਪੁਰ : ਬਟਾਲਾ ‘ਚ ਸਰਕਾਰੀ ਹਸਪਤਾਲ ਦੀ ਓ ਪੀ ਡੀ ਸਾਹਮਣੇ ਮਹਿਲਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ | ਸਿਵਲ ਹਸਪਤਾਲ ਦੇ ਐੱਸ ਐੱਮ ਓ ਡਾ. ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਿ੍ਤਕਾ ਦੇ ਪੈਰ ‘ਚ ਇੰਜੈਕਸ਼ਨ ਲੱਗਾ ਹੋਇਆ ਸੀ, ਪੂਰੀ ਸਥਿਤੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋਵੇਗੀ | ਅਸਲ ‘ਚ ਸਰਕਾਰੀ ਹਸਪਤਾਲ ‘ਚ ਇੱਕ ਮਹਿਲਾ ਦੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ | ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਨਸ਼ੇ ਦੀ ਆਦੀ ਸੀ |




