0
460

ਨਵੀਂ ਦਿੱਲੀ : ਸੋਸ਼ਲ ਮੀਡੀਆ ’ਤੇ ਯੂ ਪੀ ਪੁਲਸ ਦੇ ਇੱਕ ਸਿਪਾਹੀ ਦੀ ਛੁੱਟੀ ਲਈ ਦਿੱਤੀ ਅਰਜ਼ੀ ਵਾਇਰਲ ਹੋ ਰਹੀ ਹੈ। ਇਹ ਅਰਜ਼ੀ ਸਿਪਾਹੀ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਛੁੱਟੀ ਲਈ ਲਿਖੀ ਹੈ। ਅਰਜ਼ੀ ’ਚ ਸਿਪਾਹੀ ਨੇ ਪੰਜ ਦਿਨ ਦੀ ਛੁੱਟੀ ਮੰਗੀ ਹੈ। ਛੁੱਟੀ ਲਈ ਸਿਪਾਹੀ ਨੇ ਜੋ ਕਾਰਨ ਦੱਸਿਆ ਹੈ, ਉਹ ਵੀ ਕਾਫ਼ੀ ਹੈਰਾਨ ਕਰਨ ਵਾਲਾ ਹੈ। ਸਿਪਾਹੀ ਦੀ ਅਰਜ਼ੀ ’ਚ ਸੀ ਓ ਸਿਟੀ ਨੇ ਪੰਜ ਦਿਨ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਮਾਮਲਾ ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਜ਼ਿਲ੍ਹੇ ਦਾ ਹੈ। ਇੱਥੇ ਕਾਦਰੀ ਗੇਟ ਥਾਣੇ ’ਚ ਤਾਇਨਾਤ ਸਿਪਾਹੀ ਰਾਘਵ ਚਤੁਰਵੇਦੀ ਨੇ ਆਪਣੇ ਵਿਆਹ ਲਈ ਲੜਕੀ ਦੇਖੇਜਾਣ ਲਈ ਛੁੱਟੀ ਮੰਗੀ ਹੈ। ਚਤੁਰਵੇਦੀ ਨੇ ਛੁੱਟੀਲਈ ਅਰਜ਼ੀ ’ਚ ਲਿਖਿਆ, ‘ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਜੀ ਨੇ ਫੋਨ ਰਾਹੀਂ ਦੱਸਿਆ ਕਿ ਉਹ ਮੇਰੇ ਲਈ ਲੜਕੀ ਦੇਖਣ ਜਾ ਰਹੇ ਹਨ। ਮੇਰੀ ਪੁਲਸ ’ਚ ਨੌਕਰੀ ਲੱਗੇ ਨੂੰ ਤਿੰਨ ਸਾਲ ਹੋ ਗਏ ਹਨ। ਮੇਰੇ ਨਾਲ ਦੇ ਉਮਰ ਦੇ ਲੜਕਿਆਂ ਦਾ ਵਿਆਹ ਹੋ ਗਿਆ ਹੈ। ਇਸ ਲਈ ਸ੍ਰੀਮਾਨ ਬਹੁਤ ਮੁਸ਼ਕਲ ਨਾਲ ਇੱਕ ਚੰਗਾ ਰਿਸ਼ਤਾ ਮਿਲਿਆ ਹੈ। ਮੇਰੇ ਵਿਆਹ ਦੀ ਉਮਰ ਵੀ ਆਪਣੀ ਆਖਰੀ ਪੌੜੀਆਂ ’ਤੇ ਹੈ। ਅੰਤ ਸ੍ਰੀਮਾਨ ਨੂੰ ਬੇਨਤੀ ਹੈ ਕਿ ਮੈਨੂੰ ਪੰਜ ਦਿਨ ਦੀ ਛੁੱਟੀ ਦੇਣ ਦੀ �ਿਪਾ ਕਰੋ।’ ਸਿਪਾਹੀ ਰਾਘਵ ਦੀ ਅਰਜ਼ੀ ’ਤੇ ਸੀ ਓ ਸਿਟੀ ਨੇ ਸਵੀਕਾਰ ਕਰਦੇ ਹੋਏ ਪੰਜ ਦਿਨ ਦੀ ਛੁੱਟੀ ਦੇ ਦਿੱਤੀ।

LEAVE A REPLY

Please enter your comment!
Please enter your name here