ਮੁਕਾਬਲੇ ‘ਚ ਕਰਨਲ ਸਮੇਤ 3 ਸ਼ਹੀਦ, ਦੋ ਅੱਤਵਾਦੀ ਢੇਰ

0
150

ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਰਾਜੌਰੀ ਅਤੇ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਦੋ ਮੁਕਾਬਲਿਆਂ ‘ਚ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਉਸ ਸਮੇਂ ਗੋਲੀ ਚਲਾ ਦਿੱਤੀ, ਜਦ ਉਹ ਤਲਾਸ਼ੀ ਅਭਿਆਨ ਚਲਾ ਰਹੇ ਸਨ | ਇਸ ‘ਚ ਕਰਨਲ ਮਨਪ੍ਰੀਤ ਸਿੰਘ ਸ਼ਹੀਦ ਹੋ ਗਏ | ਇੱਕ ਪੁਲਸ ਮੁਲਾਜ਼ਮ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ | ਰਾਜੌਰੀ ਜ਼ਿਲ੍ਹੇ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ‘ਚ ਬੁੱਧਵਾਰ ਨੂੰ ਦੂਜੇ ਅੱਤਵਾਦੀ ਨੂੰ ਵੀ ਮਾਰ ਦਿੱਤਾ ਗਿਆ | ਏ ਡੀ ਜੀ ਪੀ ਜੰਮੂ ਮੁਕੇਸ਼ ਸਿੰਘ ਨੇ ਦੱਸਿਆ ਕਿ ਦੂਜੇ ਅੱਤਵਾਦੀ ਨੂੰ ਬੁੱਧਵਾਰ ਢੇਰ ਕਰ ਦਿੱਤਾ ਗਿਆ | ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਏ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ ਸੀ | ਇਸ ਤੋਂ ਬਾਅਦ ਦੇਰ ਰਾਤ ਨੂੰ ਗੋਲੀਬਾਰੀ ਰੁਕ ਗਈ ਸੀ | ਬੁੱਧਵਾਰ ਸਵੇਰੇ ਇੱਕ ਵਾਰ ਫਿਰ ਅਪਰੇਸ਼ਨ ਸ਼ੁਰੂ ਕੀਤਾ ਗਿਆ, ਜਿਸ ‘ਚ ਸੁਰੱਖਿਆ ਬਲਾਂ ਨੂੰ ਸਫ਼ਲਤਾ ਮਿਲੀ | ਹਾਲਾਂਕਿ ਇਸ ਮੁਕਾਬਲੇ ‘ਚ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ | ਇਸ ਤੋਂ ਇਲਾਵਾ ਇੱਕ ਪੁਲਸ ਐਸ ਪੀ ਓ ਸਮੇਤ ਤਿੰਨ ਜ਼ਖ਼ਮੀ ਹੋਏ ਹਨ | ਸ਼ਹੀਦ ਹੋਏ ਫੌਜ ਦੇ ਜਵਾਨ ਦੀ ਪਛਾਣ 63 ਆਰ ਆਰ ਦੇ ਰਾਇਫ਼ਲਮੈਨ ਰਵੀ ਕੁਮਾਰ ਦੇ ਰੂਪ ‘ਚ ਹੋਈ ਹੈ | ਉਹ ਜੰਮੂ ਦੇ ਜ਼ਿਲ੍ਹਾ ਕਿਸ਼ਤਵਾੜ ਦਾ ਰਹਿਣ ਵਾਲਾ ਸੀ | ਤਿੰਨ ਹੋਰ ਜ਼ਖ਼ਮੀਆਂ ਦੀ ਪਛਾਣ ਸਬ ਇੰਸਪੈਕਟਰ ਮੁਹੰਮਦ ਅਸ਼ਰਫ਼ (ਐੱਸ ਪੀ ਓ) ਦੇ ਰੂਪ ‘ਚ ਕੀਤੀ ਗਈ ਹੈ | ਕਾਂਸਟੇਬਲ ਮੁਹੰਮਦ ਰਫ਼ੀਕ ਅਤੇ ਕਾਂਸਟੇਬਲ ਮੁਹੰਮਦ ਇਕਬਾਲ ਵੀ ਜ਼ਖ਼ਮੀ ਹੋਏ ਹਨ | ਇਸ ਮੁਕਾਬਲੇ ‘ਚ ਭਾਰਤੀ ਫੌਜ ਦੇ ਕੁੱਤੇ ਕੇਂਟ, 21 ਆਰਮੀ ਡਾਗ ਯੂਨਿਟ ਦੀ ਛੇ ਸਾਲਾ ਮਾਦਾ ਲੈਬ੍ਰਾਡੋਰ ਨੇ ਰਾਜੌਰੀ ਮੁਕਾਬਲੇ ਦੌਰਾਨ ਆਪਣੇ ਹੈਾਡਲਰ ਦੀ ਰੱਖਿਆ ਕਰਦੇ ਹੋਏ ਆਪਣੀ ਜਾਣ ਦੇ ਦਿੱਤੀ | ਕੇਂਟ ਭੱਜ ਰਹੇ ਅੱਤਵਾਦੀ ਦੀ ਤਲਾਸ਼ ‘ਚ ਸੈਨਿਕ ਦੀ ਇੱਕ ਟੁਕੜੀ ਦੀ ਅਗਵਾਈ ਕਰ ਰਹੀ ਸੀ | ਇਹ ਭਾਰੀ ਗੋਲੀਬਾਰੀ ਦੀ ਚਪੇਟ ‘ਚ ਆ ਗਈ |

LEAVE A REPLY

Please enter your comment!
Please enter your name here