ਲੀਬੀਆ ‘ਚ ਲਾਸ਼ਾਂ ਨਾਲ ਭਰ ਗਏ ਹਸਪਤਾਲ

0
159

ਕਾਹਿਰਾ : ਉੱਤਰੀ ਅਫਰੀਕੀ ਦੇਸ਼ ਲੀਬੀਆ ‘ਚ ਵਿਨਾਸ਼ਕਾਰੀ ਤੂਫ਼ਾਨ ‘ਡੈਨੀਅਲ’ ਤੋਂ ਬਾਅਦ ਆਏ ਹੜ੍ਹ ਕਾਰਨ ਵੱਡੀ ਤਬਾਹੀ ਹੋਈ ਹੈ |
ਹੁਣ ਤੱਕ ਹੜ੍ਹ ਕਾਰਨ ਕਰੀਬ 5300 ਲੋਕਾਂ ਦੇ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦਸ ਹਜ਼ਾਰ ਤੋਂ ਵੱਧ ਲੋਕ ਹੁਣ ਵੀ ਲਾਪਤਾ ਹਨ | ਇਸ ‘ਚ ਮਿ੍ਤਕਾਂ ਦੀ ਗਿਣਤੀ ‘ਚ ਹਾਲੇ ਵੀ ਵਾਧਾ ਹੋ ਸਕਦਾ ਹੈ | ਇੱਕ ਰਿਪੋਰਟ ਅਨੁਸਾਰ ਹੜ੍ਹ ਦਾ ਕਹਿਰ ਲੀਬੀਆ ਦੇ ਪੂਰਬੀ ਇਲਾਕੇ ‘ਚ ਦੇਖਣ ਨੂੰ ਮਿਲਿਆ, ਜਿੱਥੇ ਡਰਨਾ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ | ਗ੍ਰਹਿ ਮੰਤਰਾਲੇ ਦੇ ਬੁਲਾਰਾ ਮੁਹੰਮਦ ਅਬੂ ਲਾਮੋਸ਼ ਮੁਤਾਬਿਕ ਡਰਨਾ ‘ਚ ਮਰਨ ਵਾਲਿਆਂ ਦੀ ਗਿਣਤੀ 5300 ਤੋਂ ਵੱਧ ਹੋ ਗਈ ਹੈ | ਖ਼ਬਰਾਂ ਮੁਤਾਬਿਕ ਹੜ੍ਹ ਵਾਲੇ ਇਲਾਕੇ ‘ਚ ਦੋ ਬੰਨ੍ਹ ਟੁੱਟ ਜਾਣ ਕਾਰਨ ਪਾਣੀ ਦਾ ਸੈਲਾਬ ਆ ਗਿਆ, ਜਿਸ ‘ਚ ਹਜ਼ਾਰਾਂ ਲੋਕ ਬਹਿ ਗਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਲੋਕ ਹਾਲੇ ਵੀ ਲਾਪਤਾ ਹਨ |
ਦੱਸਿਆ ਜਾ ਰਿਹਾ ਹੈ ਕਿ ਡਰਨਾ ਸ਼ਹਿਰ ਦਾ ਇੱਕ ਚੌਥਾਈ ਹਿੱਸਾ ਬਰਬਾਦ ਹੋ ਚੁੱਕਾ ਹੈ | ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈਡਕਰਾਸ ਅਤੇ ਟੇਡ ਕ੍ਰਿਸੇਂਟ ਸੁਸਾਇਟੀਜ਼ ਨੇ ਲੀਬੀਆ ਦੇ ਦੂਤ ਟੈਮਰ ਰਮਦਾਨ ਨੇ ਦੱਸਿਆ ਕਿ ਹੜ੍ਹ ਤੋਂ ਬਾਅਦ 10 ਹਜ਼ਾਰ ਲੋਕ ਲਾਪਤਾ ਹਨ |
ਰਿਪੋਰਟ ਅਨੁਸਾਰ ਆਪਦਾ ਆਉਣ ਦੇ 36 ਘੰਟੇ ਬਾਅਦ ਵੀ ਰਾਹਤ ਅਤੇ ਬਚਾਅ ਕੰਮ ਜਾਰੀ ਹੈ | ਮੌਜੂਦਾ ਹਾਲਤ ਨੂੰ ਦੇਖਦੇ ਹੋਏ ਦੇਸ਼ ਦੇ ਹੋਰ ਹਿੱਸਿਆਂ ਤੋਂ ਰਾਹਤ ਅਤੇ ਬਚਾਅ ਮੁਲਾਜ਼ਮ ਬੁਲਾਏ ਗਏ ਹਨ, 89000 ਦੀ ਆਬਾਦੀ ਵਾਲੇ ਸ਼ਹਿਰ ਦੀਆਂ ਸੜਕਾਂ ਹੜ੍ਹ ‘ਚ ਬਹਿ ਗਈਆਂ | ਇਸ ‘ਚ ਰੈਸਕਿਊ ਅਭਿਆਨ ‘ਚ ਪ੍ਰੇਸ਼ਾਨੀ ਆ ਰਹੀ ਹੈ |

LEAVE A REPLY

Please enter your comment!
Please enter your name here