27.1 C
Jalandhar
Thursday, March 28, 2024
spot_img

ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਾਟ ਭਾਰਤ ‘ਚ ਬੈਨ

ਨਵੀਂ ਦਿੱਲੀ : ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਊਾਟ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ | ਇਸ ਬਾਰੇ ਉਨ੍ਹਾ ਖੁਦ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ | ਜ਼ਿਕਰਯੋਗ ਹੈ ਕਿ ਰਵੀ ਸਿੰਘ ਖਾਲਸਾ ਲੋਕਾਂ ਦੀ ਮਦਦ ਕਰਦੇ ਹਨ | ਉਹ ਖਾਲਸਾ ਏਡ ਰਾਹੀਂ ਦੁਨੀਆ ਭਰ ‘ਚ ਜਿੱਥੇ ਲੋਕਾਂ ਨੂੰ ਮਦਦ ਦੀ ਲੋੜ ਹੁੰਦੀ ਹੈ, ਉਹ ਖਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਉਣ ‘ਚ ਮਦਦ ਕਰਦੇ ਹਨ | ਰਵੀ ਸਿੰਘ ਖਾਲਸਾ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਭਾਜਪਾ ਅਧੀਨ ਲੋਕਤੰਤਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ | ਉਨ੍ਹਾ ਕਿਹਾ ਸਿੱਖਾਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਾਉਣਾ ਸਾਨੂੰ ਆਪਣੀ ਆਵਾਜ਼ ਉਠਾਉਣ ਤੋਂ ਨਹੀਂ ਰੋਕ ਸਕਦਾ |

Related Articles

LEAVE A REPLY

Please enter your comment!
Please enter your name here

Latest Articles