ਰਾਜਸਥਾਨ ‘ਚ 6700 ਪੈਟਰੋਲ ਪੰਪ ਬੰਦ

0
170

ਜੈਪੁਰ : ਰਾਜਸਥਾਨ ‘ਚ ਸ਼ੁੱਕਰਵਾਰ ਤੋਂ ਪੈਟਰੋਲ ਪੰਪ ਸੰਚਾਲਕਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੋ ਗਈ ਹੈ | ਸੰਚਾਲਕਾਂ ਨੇ ਸੂਬੇ ਦੇ ਕਰੀਬ 6700 ਪੈਟਰੋਲ ਪੰਪ ਬੰਦ ਕਰ ਦਿੱਤੇ ਹਨ | ਇਸ ਨਾਲ ਹਰ ਜ਼ਿਲ੍ਹੇ ‘ਚ ਪੈਟਰੋਲ ਦੀ ਕਿੱਲਤ ਹੋ ਗਈ ਹੈ | ਰਾਜਸਥਾਨ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਵੈਟ ਘੱਟ ਕਰਨ ਦੀ ਮੰਗ ਨੂੰ ਲੈ ਕੇ ਇਸ ਹੜਤਾਲ ਦਾ ਸੱਦਾ ਦਿੱਤਾ ਸੀ, ਜਿਸ ਦੇ ਸਮਰਥਨ ‘ਚ ਸਾਰੇ ਪੰਪ ਸੰਚਾਲਕ ਆ ਗਏ | ਇਸ ਤੋਂ ਪਹਿਲਾਂ ਰਾਜਸਥਾਨ ਪੈਟਰੋਲੀਅਮ ਐਸੋਸੀਏਸ਼ਨ ਨੇ ਸੂਬੇ ‘ਚ ਦੋ ਦਿਨ ਸੰਕੇਤਕ ਹੜਤਾਲ ਕੀਤੀ ਸੀ | ਇਸ ਦੌਰਾਨ ਪੈਟਰੋਲ, ਡੀਜ਼ਲ ‘ਤੇ ਵੈਟ ਘਟਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪੰਪ ਬੰਦ ਰੱਖੇ ਗਏ ਸਨ, ਪਰ ਗਹਿਲੋਤ ਸਰਕਾਰ ਨੇ ਪੰਪ ਸੰਚਾਲਕਾਂ ਦੀ ਇਸ ਹੜਤਾਲ ‘ਤੇ ਗੌਰ ਨਹੀਂ ਕੀਤਾ | ਇਸ ਨੂੰ ਲੈ ਕੇ ਸੰਚਾਲਕਾਂ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ | ਇਸ ਲਈ ਅਸੀਂ ਮਜਬੂਰੀ ‘ਚ ਅਣਮਿੱਥੇ ਸਮੇਂ ਲਈ ਹੜਤਾਲ ਦਾ ਕਦਮ ਚੁੱਕਿਆ ਹੈ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਰਾਜਸਥਾਨ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ ਵੱਧ ਵੈਟ ਲਾਇਆ ਗਿਆ ਹੈ | ਇਸ ਨਾਲ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਦੇ ਮੁਕਾਬਲੇ ਰਾਜਸਥਾਨ ‘ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧ ਹਨ | ਗੁਆਂਢੀ ਸੂਬਿਆਂ ਦੀ ਤੁਲਨਾ ‘ਚ ਰਾਜਸਥਾਨ ‘ਚ ਪੈਟਰੋਲ ਕਰੀਬ 12 ਅਤੇ ਡੀਜ਼ਲ 7 ਰੁਪਏ ਮਹਿੰਗਾ ਹੈ | ਇਸ ਨਾਲ ਜਨਤਾ ਅਤੇ ਪੰਪ ਸੰਚਾਲਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਕਾਲ ‘ਚ ਜੋ ਵੈਟ ਵਧਾਇਆ ਸੀ, ਉਸ ਨੂੰ ਘੱਟ ਕਰਨ ਦੀ ਜ਼ਰੂਰਤ ਹੈ |

LEAVE A REPLY

Please enter your comment!
Please enter your name here