ਯੂਨੈਸਕੋ ਵਰਲਡ ਹੈਰੀਟੇਜ ਲਿਸਟ ’ਚ ਸ਼ਾਮਲ ਸ਼ਾਂਤੀ ਨਿਕੇਤਨ

0
134

ਕੋਲਕਾਤਾ : ਪੱਛਮੀ ਬੰਗਾਲ ਦੇ ਭੀਰਮੂਮ ਜ਼ਿਲ੍ਹੇ ’ਚ ਸਥਿਤ ਸ਼ਾਂਤੀਨਿਕੇਤਨ ਨੂੰ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ ’ਚ ਸ਼ਾਮਲ ਕੀਤਾ ਗਿਆ ਹੈ। ਸਾਊਦੀ ਅਰਬ ’ਚ ਹੋਈ ਵਰਲਡ ਹੈਰੀਟੇਜ ਕਮੇਟੀ ਦੀ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ। ਸ਼ਾਂਤੀਨਿਕੇਤਨ ਦੀ ਸ਼ੁਰੂਆਤ ਰਵਿੰਦਰਨਾਥ ਟੈਗੋਰ ਦੇ ਪਿਤਾ ਦੇਵਿੰਦਰਨਾਥ ਟੈਗੋਰ ਨੇ 1863 ’ਚ ਇੱਕ ਆਸ਼ਰਮ ਦੇ ਤੌਰ ’ਤੇ ਕੀਤੀ ਸੀ। 1901 ’ਚ ਰਵਿੰਦਰਨਾਥ ਟੈਗੋਰ ਨੇ ਇਸ ਨੂੰ ਪ੍ਰਾਚੀਨ ਭਾਰਤ ਦੇ ਗੁਰੂਕੁਲ ਸਿਸਟਮ ’ਤੇ ਅਧਾਰਤ ਰੈਜੀਡੈਸ਼ੀਅਲ ਸਕੂਲ ਅਤੇ ਆਰਟ ਸੈਂਟਰ ’ਚ ਬਦਲਿਆ। ਟੈਗੋਰ ਨੇ 1921 ’ਚ ਇੱਥੇ ਵਿਸ਼ਵ ਭਾਰਤੀ ਦੀ ਸਥਾਪਨਾ ਕੀਤੀ, ਜਿਸ ਨੂੰ 1951 ’ਚ ਸੈਂਟਰਲ ਯੂਨੀਵਰਸਿਟੀ ਅਤੇ ਰਾਸ਼ਟਰੀ ਮਹੱਤਵ ਦਾ ਸੰਸਥਾਨ ਐਲਾਨਿਆ ਗਿਆ। ਰਵਿੰਦਰਨਾਥ ਟੈਗੋਰ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇੱਥੇ ਬਿਤਾਇਆ ਸੀ।

LEAVE A REPLY

Please enter your comment!
Please enter your name here