ਦੁੱਧ ਉਤਪਾਦਾਂ ਦੀ ਦੇਸ਼ ਭਰ ’ਚ ਜਾਂਚ

0
216

ਕੋਲਕਾਤਾ : ਭਾਰਤੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਨੇ ਮਿਲਾਵਟ ਨੂੰ ਰੋਕਣ ਲਈ ਇਸ ਮਹੀਨੇ ਦੁੱਧ ਅਤੇ ਦੁੱਧ ਉਤਪਾਦਾਂ ਬਾਰੇ ਦੇਸ਼ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਅਕਤੂਬਰ ਤੱਕ ਜਾਰੀ ਰਹੇਗੀ ਤੇ ਅਥਾਰਟੀ ਦਸੰਬਰ ਤੱਕ ਸਿਹਤ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪ ਸਕਦੀ ਹੈ। ਅਥਾਰਟੀ ਦੇ ਸਲਾਹਕਾਰ (ਕੁਆਲਟੀ ਐਸ਼ੋਰੈਂਸ) ਸਤਯੇਨ ਕੇ ਪਾਂਡਾ ਨੇ ਕਿਹਾ-ਨਿਗਰਾਨੀ ਸਰਵੇਖਣ ਦੇਸ਼ ਭਰ ਦੇ 766 ਜ਼ਿਲ੍ਹਿਆਂ ’ਚ ਚੱਲ ਰਿਹਾ ਹੈ ਤੇ ਇਸ ਦੌਰਾਨ 10,000 ਤੋਂ ਵੱਧ ਨਮੂਨੇ ਇਕੱਠੇ ਕੀਤੇ ਜਾਣਗੇ। ਇਸ ਉਦੇਸ਼ ਲਈ ਦੋ ਹੋਰ ਏਜੰਸੀਆਂ ਦੀ ਮਦਦ ਲਈ ਗਈ ਹੈ। ਸਰਵੇਖਣ ਦੇ ਦਾਇਰੇ ’ਚ ਦੁੱਧ, ਖੋਆ, ਪਨੀਰ, ਘਿਓ, ਮੱਖਣ, ਦਹੀਂ ਅਤੇ ਆਈਸ ਕਰੀਮ ਸ਼ਾਮਲ ਹਨ।

LEAVE A REPLY

Please enter your comment!
Please enter your name here