ਡੂਸੂ ਚੋਣਾਂ ਲਈ ਪ੍ਰਚਾਰ ਤੇਜ਼

0
269

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀ ਚੋਣ ਲਈ ਉਮੀਦਵਾਰ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਥਾਂ-ਥਾਂ ਵਿਦਿਆਰਥੀ ਯੂਨੀਅਨਾਂ ਦੇ ਉਮੀਦਵਾਰਾਂ ਦੇ ਨਾਂਅ ਵਾਲੇ ਪਰਚੇ ਸੜਕਾਂ, ਮੈਦਾਨਾਂ ਤੇ ਗਲੀਆਂ ’ਚ ਖਿੰਡੇ ਹੋਏ ਹਨ। ਲਿੰਗਦੋਹ ਕਮੇਟੀ ਦੀਆਂ ਸਿਫਾਰਸ਼ਾਂ ਦੇ ਉਲਟ ਨਿੱਜੀ ਕੰਧਾਂ ਚੋਣ ਪ੍ਰਚਾਰ ਵਾਲੇ ਵੱਡੇ ਪੋਸਟਰਾਂ ਨਾਲ ਭਰੀਆਂ ਹੋਈਆਂ ਹਨ। ਮੰਗਲਵਾਰ ਆਲ ਇੰਡੀਆ ਸਟੂਡੈਂਟਸ ਯੂਨੀਅਨ (ਆਇਸਾ) ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ਏ ਬੀ ਵੀ ਪੀ ਤੇ ਐੱਨ ਐੱਸ ਯੂ ਆਈ ਵੱਲੋਂ ਪ੍ਰਚਾਰ ਉਪਰ ਕਥਿਤ ਤੌਰ ’ਤੇ ਖਾਸਾ ਪੈਸਾ ਵਹਾਇਆ ਗਿਆ ਹੈ। ਵੱਡੀਆਂ ਫਲੈਕਸਾਂ ਵੀ ਲਾਈਆਂ ਗਈਆਂ ਹਨ। ਇਸ ਵਾਰ ਲੜਕੀਆਂ ਨੇ ਵੀ ਚੋਣ ਮੈਦਾਨ ’ਚ ਨਿੱਤਰ ਕੇ ਭਰਵੀਂ ਹਾਜ਼ਰੀ ਲਗਵਾਈ ਹੈ।

LEAVE A REPLY

Please enter your comment!
Please enter your name here