ਸਾਊਥ ਏਸ਼ੀਆ ‘ਚ ਵਿਕਾਸ ਲਈ ਕਸ਼ਮੀਰ ‘ਚ ਸ਼ਾਂਤੀ ਜ਼ਰੂਰੀ : ਤੁਰਕੀ

0
197

ਨਵੀਂ ਦਿੱਲੀ : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਇਪ ਏਰੋਦਗਨ ਨੇ ਯੂ ਐੱਨ ਜਨਰਲ ਐਸੰਬਲੀ ‘ਚ ਇੱਕ ਵਾਰ ਫਿਰ ਤੋਂ ਕਸ਼ਮੀਰ ਦਾ ਮੁੱਦਾ ਉਠਾਇਆ। ਯੂ ਅੱੈਨ ਜੀ ਏ ਦੇ 78ਵੇਂ ਸੈਸ਼ਨ ‘ਚ ਏਰੋਦਗਨ ਨੇ ਕਿਹਾ, ਸਾਊਥ ਏਸ਼ੀਆ ‘ਚ ਸ਼ਾਂਤੀ, ਸਥਿਰਤਾ ਅਤੇ ਵਿਕਾਸ ਲਈ ਕਸ਼ਮੀਰ ‘ਚ ਨਿਆਂ ਦੇ ਨਾਲ ਸ਼ਾਂਤੀ ਸਥਾਪਤ ਕਰਨਾ ਬੇਹੱਦ ਜ਼ਰੂਰੀ ਹੈ। ਇਸ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਅਤੇ ਸਹਿਯੋਗ ਜ਼ਰੀਏ ਮਾਮਲਾ ਸੁਲਝਾਉਣਾ ਹੋਵੇਗਾ। ਏਰੋਦਗਨ ਨੇ ਕਿਹਾ, ਅਸੀਂ ਕਸ਼ਮੀਰ ‘ਚ ਸ਼ਾਂਤੀ ਲਈ ਜੋ ਵੀ ਕਦਮ ਉਠਾਏ ਜਾਣਗੇ, ਉਸ ਦਾ ਸਮਰਥਨ ਕਰਾਂਗੇ। ਭਾਰਤ ਯੂ ਐੱਨ ਐੱਸ ਸੀ ‘ਚ ਇੱਕ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਤੇ ਇਹ ਗਰਭ ਦੀ ਗੱਲ ਹੈ। ਯੂ ਐੱਨ ਐੱਸ ਸੀ ਦੇ ਅਸਥਾਈ ਮੈਂਬਰਾਂ ਨੂੰ ਸਥਾਈ ਬਣਾਇਆ ਜਾਣਾ ਚਾਹੀਦਾ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ, ਦੁਨੀਆ ਪੰਜ ਦੇਸ਼ਾਂ ਤੋਂ ਵੱਡੀ ਹੈ। ਇਹ ਹੁਣ ਸਿਰਫ਼ ਅਮਰੀਕਾ, ਬ੍ਰਿਟੇਨ, ਰੂਸ, ਚੀਨ ਅਤੇ ਫਰਾਂਸ ਦੀ ਗੱਲ ਨਹੀਂ ਹੈ।

LEAVE A REPLY

Please enter your comment!
Please enter your name here