ਰੈਗਿੰਗ ਮਾਮਲੇ ’ਚ 14 ਐੱਮ ਬੀ ਬੀ ਐੱਸ ਵਿਦਿਆਰਥੀਆਂ ਨੂੰ ਸਖਤ ਸਜ਼ਾ

0
176

ਧਰਮਸ਼ਾਲਾ : ਟਾਂਡਾ ਮੈਡੀਕਲ ਕਾਲਜ ਦੇ 14 ਐੱਮ ਬੀ ਬੀ ਐੱਸ ਵਿਦਿਆਰਥੀਆਂ ਨੂੰ ਕਾਲਜ ਦੇ ਹੋਸਟਲ ’ਚ ਰੈਗਿੰਗ ਦੇ ਦੋਸ਼ ’ਚ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੈਗਿੰਗ ’ਚ ਸ਼ਾਮਲ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਲਈ ਹੋਸਟਲ ਅਤੇ ਤਿੰਨ ਮਹੀਨਿਆਂ ਲਈ ਕਾਲਜ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ’ਚ 12 ਵਿਦਿਆਰਥੀ ਐੱਮ ਬੀ ਬੀ ਐੱਸ ਦੂਜੇ ਸਾਲ ਅਤੇ ਦੋ ਪਹਿਲੇ ਸਾਲ ਦੇ ਹਨ। ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਜਿੱਥੇ ਰੈਗਿੰਗ ਲਈ ਸਜ਼ਾ ਦਿੱਤੀ ਗਈ ਹੈ, ਉਥੇ ਪਹਿਲੇ ਸਾਲ ਦੇ ਦੋ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕਾਂ ਤੋਂ ਜਾਣਕਾਰੀ ਛੁਪਾਉਣ ਲਈ ਸਜ਼ਾ ਦਿੱਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਇਸ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨੇ ਰੈਗਿੰਗ ’ਚ ਸ਼ਾਮਲ ਵਿਦਿਆਰਥੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਹਨ। ਪਿ੍ਰੰਸੀਪਲ ਡਾਕਟਰ ਭਾਨੂ ਅਵਸਥੀ ਨੇ ਦੱਸਿਆ ਕਿ ਰੂਟੀਨ ਚੈਕਿੰਗ ਦੌਰਾਨ ਕਾਲਜ ਪ੍ਰਬੰਧਕਾਂ ਨੂੰ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਕਬਜ਼ੇ ਵਿੱਚੋਂ ਸੀਨੀਅਰਾਂ ਦੀਆਂ ਨੋਟਬੁੱਕਾਂ ਮਿਲੀਆਂ। ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੀਨੀਅਰਜ਼ ਵੱਲੋਂ ਹੋਮਵਰਕ ਪੂਰਾ ਕਰਨ ਲਈ ਨੋਟਬੁੱਕਾਂ ਦਿੱਤੀਆਂ ਗਈਆਂ ਸਨ। ਮਾਮਲੇ ਦੀ ਜਾਂਚ ਕਰਨ ਵਾਲੀ ਕਾਲਜ ਦੀ ਰੈਗਿੰਗ ਕਮੇਟੀ ਨੇ ਕਿਹਾ ਕਿ ਜੂਨੀਅਰਾਂ ਨੂੰ ਹੋਮਵਰਕ ਪੂਰਾ ਕਰਨ ਲਈ ਨੋਟਬੁੱਕ ਦੇਣਾ ਰੈਗਿੰਗ ਸੀ। ਕਮੇਟੀ ਨੇ ਦੂਜੇ ਸਾਲ ਦੇ 12 ਅਤੇ ਪਹਿਲੇ ਸਾਲ ਦੇ ਦੋ ਵਿਦਿਆਰਥੀਆਂ ਨੂੰ ਸਜ਼ਾ ਦੀ ਸਿਫਾਰਸ਼ ਕੀਤੀ।

LEAVE A REPLY

Please enter your comment!
Please enter your name here