ਈਰਾਨ ’ਚ ਹਿਜਾਬ ਕਾਨੂੰਨ ਹੋਰ ਸਖਤ

0
175

ਦੁਬਈ : ਈਰਾਨ ਦੀ ਸੰਸਦ ਨੇ ਜਨਤਕ ਥਾਵਾਂ ’ਤੇ ਹਿਜਾਬ ਪਹਿਨਣ ਤੋਂ ਇਨਕਾਰ ਕਰਨ ਵਾਲੀਆਂ ਔਰਤਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ’ਤੇ ਭਾਰੀ ਜੁਰਮਾਨੇ ਦੀ ਵਿਵਸਥਾ ਵਾਲਾ ਬਿੱਲ ਪਾਸ ਕੀਤਾ ਹੈ। ਈਰਾਨ ਨੇ ਇਹ ਕਦਮ 22 ਸਾਲਾ ਮਾਹਸਾ ਅਮੀਨੀ ਦੀ ਮੌਤ ਦਾ ਸਾਲ ਪੂਰਾ ਹੋਣ ਦੇ ਤੁਰੰਤ ਬਾਅਦ ਚੁੱਕਿਆ ਹੈ। ਮਾਹਸਾ ਅਮੀਨੀ ਨੂੰ ‘ਨੈਤਿਕਤਾ ਪੁਲਸ’ ਨੇ ਇਸਲਾਮਿਕ ਪਹਿਰਾਵੇ ਦੀਆਂ ਪਰੰਪਰਾਵਾਂ ਦਾ ਪਾਲਣ ਨਾ ਕਰਨ ਕਾਰਨ ਹਿਰਾਸਤ ਵਿਚ ਲਿਆ ਸੀ। ਅਮੀਨੀ ਦੀ ਬਾਅਦ ’ਚ ਪੁਲਸ ਹਿਰਾਸਤ ’ਚ ਮੌਤ ਹੋ ਗਈ। ਨਵੇਂ ਬਿੱਲ ’ਚ ਹਿਜਾਬ ਨਾ ਪਹਿਨਣ ’ਤੇ ਔਰਤਾਂ ’ਤੇ ਭਾਰੀ ਜੁਰਮਾਨਾ ਲਗਾਉਣ ਤੋਂ ਇਲਾਵਾ ਉਨ੍ਹਾਂ ਕਾਰੋਬਾਰੀਆਂ ਨੂੰ ਸਜ਼ਾ ਦੇਣ ਦਾ ਵੀ ਪ੍ਰਬੰਧ ਹੈ, ਜੋ ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਨੂੰ ਸਾਮਾਨ ਵੇਚਦੇ ਹਨ ਜਾਂ ਹੋਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਇਸ ਕਾਨੂੰਨ ਖਿਲਾਫ ਲਾਮਬੰਦ ਹੋਣ ਵਾਲਿਆਂ ਲਈ ਵੀ ਸਜ਼ਾ ਦੀ ਵਿਵਸਥਾ ਹੈ। ਇਨ੍ਹਾਂ ਅਪਰਾਧਾਂ ਲਈ ਦੋਸ਼ੀਆਂ ਲਈ ਦਸ ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਈਰਾਨ ਦੀ 290 ਮੈਂਬਰੀ ਸੰਸਦ ’ਚ 152 ਮੈਂਬਰ ਇਸ ਦੇ ਹੱਕ ’ਚ ਸਨ। ਇਸ ਬਿੱਲ ਨੂੰ ਹੁਣ ਅੰਤਿਮ ਪ੍ਰਵਾਨਗੀ ਲਈ ‘ਗਾਰਡੀਅਨ ਕੌਂਸਲ’ ਕੋਲ ਭੇਜਿਆ ਜਾਵੇਗਾ। ਇਹ ਮੌਲਵੀਆਂ ਦੀ ਸੰਸਥਾ ਹੈ, ਜੋ ਸੰਵਿਧਾਨਕ ਨਿਗਰਾਨੀ ਕਰਦੀ ਹੈ।

LEAVE A REPLY

Please enter your comment!
Please enter your name here