ਪਾਕਿ ’ਚ ਚੋਣਾਂ ਜਨਵਰੀ ਦੇ ਆਖਰੀ ਹਫ਼ਤੇ

0
176

ਇਸਲਾਮਾਬਾਦ : ਪਾਕਿਸਤਾਨ ’ਚ ਆਮ ਚੋਣਾਂ ਤਿੰਨ ਮਹੀਨੇ ਤੱਕ ਟਲ ਗਈਆਂ ਹਨ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ ’ਚ ਸਾਰੇ ਕਿਆਫੇ ਖ਼ਤਮ ਕਰਦੇੇ ਹੋਏ ਐਲਾਨ ਕੀਤਾ। ਵੈਸੇ ਤਾਂ ਇਹ ਚੋਣਾਂ ਅਕਤੂਬਰ ਦੇ ਅਖੀਰ ਤੱਕ ਹੋ ਜਾਣੀਆਂ ਚਾਹੀਦੀਆਂ ਸਨ, ਪਰ ਚੋਣ ਕਮਿਸ਼ਨ ਨੇ ਕਿਹਾ ਕਿ ਹੱਦਬੱਦੀ ਅਤੇ ਜਨਗਣਨਾ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਉਸ ਕਾਰਨ ਇਹ ਚੋਣਾਂ ਜਨਵਰੀ 2024 ’ਚ ਹੋਣਗੀਆਂ।
ਚੋਣ ਕਮਿਸ਼ਨ ਮੁਤਾਬਕ ਵਿਧਾਨ ਸਭਾਵਾਂ ਦੀ ਫਾਇਨਲ ਲਿਸਟ 30 ਨਵੰਬਰ ਨੂੰ ਪ੍ਰਕਾਸ਼ਤ ਕੀਤੀ ਜਾਵੇਗੀ। 54 ਦਿਨ ਲੰਮੇ ਚੋਣ ਪ੍ਰੋਗਰਾਮ ਤੋਂ ਬਾਅਦ 2024 ’ਚ ਜਨਵਰੀ ਦੇ ਆਖਰੀ ਹਫ਼ਤੇ ਚੋਣਾਂ ਹੋਣਗੀਆਂ।

LEAVE A REPLY

Please enter your comment!
Please enter your name here