ਨਵੀਂ ਦਿੱਲੀ : ਆਰ ਕੇ ਪੁਰਮ ਦੇ ਲਾਲ ਬਹਾਦਰ ਸ਼ਾਸਤਰੀ ਸਕੂਲ ’ਚ ਬੰਬ ਹੋਣ ਬਾਰੇ ਈਮੇਲ ਮਿਲਣ ਤੋਂ ਬਾਅਦ ਜਾਂਚ ਤੋਂ ਬਾਅਦ ਇਹ ਅਫਵਾਹ ਨਿਕਲੀ। ਪੁਲਸ ਨੇ ਦੱਸਿਆ ਕਿ ਸਕੂਲ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਈਮੇਲ ਆਈ ਸੀ, ਪਰ ਉਨ੍ਹਾਂ ਵੀਰਵਾਰ ਦੇਖੀ। ਸਕੂਲ ਨੇ 400 ਵਿਦਿਆਰਥੀਆਂ ਦੀ ਪ੍ਰੀਖਿਆ ਲੈਣੀ ਸੀ ਤੇ ਜਾਂਚ ਤੋਂ ਬਾਅਦ ਪ੍ਰੀਖਿਆ ਸ਼ੁਰੂ ਹੋਈ। ਮਈ ’ਚ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਨੂੰ ਅਜਿਹੀ ਈਮੇਲ ਮਿਲੀ ਸੀ। ਸਾਦਿਕ ਨਗਰ ਦੇ ਇੰਡੀਅਨ ਸਕੂਲ ਨੂੰ ਦੋ ਵਾਰ ਬੰਬ ਦੀਆਂ ਧਮਕੀਆਂ ਮਿਲੀਆਂ ਸਨ।


