ਜੇਰਵਨ : ਅਜਰਬਾਈਜਾਨ ਨੇ 24 ਘੰਟਿਆਂ ਤੱਕ ਚੱਲੀ ਝੜਪ ਤੋਂ ਬਾਅਦ ਨਾਗੋਰਨੋ-ਕਾਰਬਾਖ ਇਲਾਕੇ ’ਤੇ ਕਬਜ਼ਾ ਕਰ ਲਿਆ। ਵੀਰਵਾਰ ਨੂੰ ਅਜਰਬਾਈਜਾਨ ਦੇ ਰਾਸ਼ਟਰਪਤੀ ਨੇ ਇਸ ਦਾ ਐਲਾਨ ਕੀਤਾ। ਵੱਖਵਾਦੀਆਂ ਦੀ ਫੋਰਸ ਨੇ ਆਤਮ-ਸਮਰਪਣ ਤੋਂ ਬਾਅਦ ਉਨ੍ਹਾ ਨੇ ਫੌਜ ਦੇ ਜਜ਼ਬੇ ਦੀ ਪ੍ਰਸੰਸਾ ਕੀਤੀ। ਅਜਰਬਾਈਜਾਨ ਨੇ 19 ਸਤੰਬਰ ਨੂੰ ਅਰਮਾਨੀਆ ਦੇ ਨਾਗੋਰਨੋ-ਕਾਰਬਾਖ ਇਲਾਕੇ ’ਚ ਸੇਪਰੇਟਿਸਟਸ ਖਿਲਾਫ਼ ਹਮਲਾ ਕਰ ਦਿੱਤਾ ਸੀ। ਅਜਰਬਾਈਜਾਨ ਦਾ ਕਹਿਣਾ ਸੀ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦ ਤੱਕ ਨਾਗੋਰਨੋ ਕਾਰਬਾਖ ਦੇ ਵੱਖਵਾਦੀ ਆਤਮ-ਸਮਰਪਣ ਨਹੀਂ ਕਰ ਦਿੰਦੇ। ਇੱਕ ਰਿਪੋਰਟ ਮੁਤਾਬਕ ਅਰਮਾਨੀਆ ਵੱਲੋਂ ਕੋਈ ਸਹਾਇਤਾ ਨਾ ਮਿਲਣ ਤੋਂ ਬਾਅਦ ਕਾਰਬਾਖ ’ਚ ਮੌਜੂਦ ਸੇਪਰੇਟਿਸਟਸ ਨੇ ਆਤਮਸਮਰਪਣ ਕਰ ਦਿੱਤਾ। ਅਰਮਾਨੀਆ ਦੇ ਅਧਿਕਾਰੀਆਂ ਮੁਤਾਬਕ ਹਮਲੇ ’ਚ 7 ਨਾਗਰਿਕਾਂ ਸਮੇਤ 32 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋਏ।


