ਲੰਡਨ : ਭਾਰਤੀ ਮੂਲ ਦੀ ਲੇਖਿਕਾ ਚੇਤਨਾ ਮਾਰੂ ਦੇ ਪਹਿਲੇ ਨਾਵਲ ‘ਵੈਸਟਰਨ ਲੇਨ’ ਨੂੰ 2023 ਦੇ ਬੁਕਰ ਪੁਰਸਕਾਰ ਲਈ ਅੰਤਿਮ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਕੀਨੀਆ ’ਚ ਜਨਮੀ ਮਾਰੂ ਦਾ ਨਾਵਲ ਬਿ੍ਰਟਿਸ਼ ਗੁਜਰਾਤੀ ਮਾਹੌਲ ਨਾਲ ਜੁੜਿਆ ਹੈ। ਬੁਕਰ ਪ੍ਰਾਈਜ਼ ਜਿਊਰੀ ਨੇ ਇਸ ਨਾਵਲ ’ਚ ਗੁੰਝਲਦਾਰ ਮਨੁੱਖੀ ਭਾਵਨਾਵਾਂ ਲਈ ਅਲੰਕਾਰ ਵਜੋਂ ਸਕੁਐਸ਼ ਦੀ ਖੇਡ ਦੀ ਵਰਤੋਂ ਦੀ ਪ੍ਰਸੰਸਾ ਕੀਤੀ। ਨਾਵਲ ਦੀ ਕਹਾਣੀ ਗੋਪੀ ਨਾਂਅ ਦੀ 11 ਸਾਲਾ ਕੁੜੀ ਅਤੇ ਉਸ ਦੇ ਪਰਵਾਰ ਨਾਲ ਸੰਬੰਧਾਂ ਦੇ ਆਲੇ-ਦੁਆਲੇ ਘੁੰਮਦੀ ਹੈ।


