ਕੈਨੇਡਾ ’ਚ 17 ਲੱਖ ਭਾਰਤੀ, ਦੋਵਾਂ ਦੇਸ਼ਾਂ ਲਈ ਰਿਸ਼ਤੇ ਸੁਧਰਨਾ ਜ਼ਰੂਰੀ : ਸ਼ਸ਼ੀ ਥਰੂਰ

0
208

ਨਵੀਂ ਦਿੱਲੀ : ਕੈਨੇਡਾ ਅਤੇ ਭਾਰਤ ਵਿਚਾਲੇ ਜਾਰੀ ਤਣਾਅ ’ਤੇ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਦੋਵਾਂ ਦੇਸ਼ਾਂ ਵਿਚਾਲੇ ਪੁਰਾਣੇ ਸੰਬੰਧਾਂ ਨੂੰ ਬਹਾਲ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾ ਕਿਹਾ ਕਿ ਭਾਰਤ-ਕੈਨੇਡਾ ਦੇ ਸੰਬੰਧ ਲੰਮੇ ਸਮੇਂ ਤੋਂ ਬੇਹੱਦ ਮਹੱਤਵਪੂਰਨ ਹਨ। ਮੌਜੂਦਾ ਵਿਵਾਦ ਨੂੰ ਸ਼ਾਂਤੀ ਅਤੇ ਪਰਪੱਕਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਸ ਦਾ ਸੰਬੰਧਾਂ ’ਤੇ ਸਥਾਈ ਪ੍ਰਭਾਵ ਰਹੇ। ਉਨ੍ਹਾ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ-ਕੈਨੇਡਾ ਆਪਣੇ ਰਿਸ਼ਤਿਆਂ ਨੂੰ ਫਿਰ ਤੋਂ ਸੁਧਾਰਨਾ ਚਾਹੁਣਗੇ, ਕਿਉਂਕਿ ਅਸੀਂ ਲੰਮੇ ਸਮੇਂ ਤੋਂ ਜੁੜੇ ਰਹੇ ਹਾਂ।
ਤਾਜ਼ਾ ਵਿਵਾਦ ਇੱਕ ਦੋਸ਼ ਤੋਂ ਸ਼ੁਰੂ ਹੋਇਆ ਹੈ, ਜੋ ਜਸਟਿਨ ਟਰੂਡੋ ਨੇ ਲਾਏ ਹਨ, ਜੋ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਹਨ। ਮੈਨੂੰ ਲੱਗਦਾ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਬੇਹੱਦ ਮਹੱਤਵਪੂਰਨ ਹਨ, ਦੋਵੇਂ ਦੇਸ਼ ਇੱਕ-ਦੂਜੇ ਦੇ ਬਹੁਤ ਨੇੜੇ ਹਨ। ਕੈਨੇਡਾ ’ਚ ਵੱਡੀ ਗਿਣਤੀ ਭਾਰਤੀਆਂ ਦੀ ਆਬਾਦੀ ਦਾ ਜ਼ਿਕਰ ਕਰਦੇ ਹੋਏ ਉਨ੍ਹਾ ਕਿਹਾ ਕਿ ਭਾਰਤ ਨਾਲ ਕੈਨੇਡਾ ਦਾ ਪ੍ਰਮੁੱਖ ਵਪਾਰ ਸੰਬੰਧ ਹੈ। ਉਥੇ 17 ਲੱਖ ਭਾਰਤੀ ਰਹਿੰਦੇ ਹਨ। ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀ ਆਬਾਦੀ ਏਨੀ ਹੈ ਕਿ ਉਥੇ ਇੰਟਰਨੈਸ਼ਨਲ ਸਟੂਡੈਂਟ ਬਾਡੀ ’ਚ 40 ਫੀਸਦੀ ਭਾਰਤੀ ਵਿਦਿਆਰਥੀ ਹਨ। ਉਨ੍ਹਾ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਦੋਵੇਂ ਦੇਸ਼ ਪੁਰਾਣੇ ਸੰਬੰਧਾਂ ਨੂੰ ਫਿਰ ਤੋਂ ਬੇਹਤਰ ਕਰਨ ਲਈ ਸ਼ਾਂਤੀ ਨਾਲ ਗੱਲਬਾਤ ਕਰਨਗੇ।

LEAVE A REPLY

Please enter your comment!
Please enter your name here