ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਜਿੱਤ ਲੈਣੇ, ਰਾਜਸਥਾਨ ’ਚ ਟੱਕਰ ਫਸਵੀਂ : ਰਾਹੁਲ

0
244

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਐਤਵਾਰ ਦਾਅਵਾ ਕੀਤਾ ਕਿ ਇਸ ਸਾਲ ਹੋਣ ਵਾਲੀਆਂ ਚੋਣਾਂ ਦੌਰਾਨ ਕਾਂਗਰਸ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਜਿੱਤ ਰਹੀ ਹੈ, ਤਿਲੰਗਾਨਾ ਜਿੱਤ ਸਕਦੀ ਹੈ ਤੇ ਰਾਜਸਥਾਨ ਵਿਚ ਮੁਕਾਬਲਾ ਬਹੁਤ ਫਸਵਾਂ ਹੈ, ਪਰ ਯਕੀਨ ਹੈ ਕਿ ਜਿੱਤ ਕਾਂਗਰਸ ਦੀ ਹੀ ਹੋਵੇਗੀ।
ਆਸਾਮ ਦੇ ‘ਪ੍ਰਤੀ ਦਿਨ ਮੀਡੀਆ ਨੈੱਟਵਰਕ’ ਵੱਲੋਂ ਕਰਵਾਈ ਕਨਕਲੇਵ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਈ ਹਥਕੰਡੇ ਵਰਤਦੀ ਹੈ। ਰਮੇਸ਼ ਬਿਧੂੜੀ ਦਾ ਲੋਕ ਸਭਾ ਵਿਚ ਬਸਪਾ ਸਾਂਸਦ ਦਾਨਿਸ਼ ਅਲੀ ਨੂੰ ਗਾਲ੍ਹਾਂ ਕੱਢਣਾ ਤੇ ਇਕ ਦੇਸ਼-ਇਕ ਚੋਣ ਦਾ ਵਿਚਾਰ ਲਿਆਉਣਾ ਇਨ੍ਹਾਂ ਵਿਚ ਸ਼ਾਮਲ ਹਨ। ਉਨ੍ਹਾ ਕਿਹਾ ਕਿ ਸੰਸਦ ਵਿਚ ਜਦੋਂ ਵੀ ਕੋਈ ਗੱਲ ਰੱਖੀ ਜਾਂਦੀ ਹੈ ਤਾਂ ਧਿਆਨ ਭਟਕਾਉਣ ਲਈ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰ ‘ਅਸੀਂ ਸਿੱਖ ਲਿਆ ਹੈ ਕਿ ਇਨ੍ਹਾਂ ਨਾਲ ਕਿਵੇਂ ਨਿਬੜਨਾ ਹੈ।’ ਉਨ੍ਹਾ ਕਿਹਾ ਕਿ ਕਰਨਾਟਕ ’ਚ ਭਾਜਪਾ ਨੂੰ ਟੱਕਰਨ ਲਈ ਕਾਂਗਰਸ ਨੇ ਅਜਿਹਾ ਮਾਹੌਲ ਬਣਾਇਆ ਕਿ ਭਾਜਪਾ ਦੀ ਨਹੀਂ ਚੱਲੀ। ਉਨ੍ਹਾ ਕਿਹਾਅਸੀਂ ਕਰਨਾਟਕ ਦੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਭਲੇ ਵਿਚ ਅਸੀਂ ਕੀ ਕਰਾਂਗੇ।
ਰਾਹੁਲ ਨੇ ਕਿਹਾਅਸੀਂ ਸ਼ਾਇਦ ਤਿਲੰਗਾਨਾ ਜਿੱਤ ਸਕਦੇ ਹਾਂ, ਕਿਉਕਿ ਉਥੇ ਭਾਜਪਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦਾ ਪੱਕੇ ਜਿੱਤ ਰਹੇ ਹਾਂ। ਰਾਜਸਥਾਨ ਵਿਚ ਮੁਕਾਬਲਾ ਬਹੁਤ ਫਸਵਾਂ ਹੈ। ਜਿੱਤਣ ਦੀ ਪੂਰੀ ਆਸ ਹੈ। ਭਾਜਪਾ ਵੀ ਅੰਦਰਖਾਤੇ ਇਹੀ ਕਹਿ ਰਹੀ ਹੈ।
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਿਲੰਗਾਨਾ ਤੇ ਮਿਜ਼ੋਰਮ ਵਿਚ ਸਾਲ ਦੇ ਅੰਤ ਵਿਚ ਅਸੰਬਲੀ ਚੋਣਾਂ ਹੋਣੀਆਂ ਹਨ। ਛੱਤੀਸਗੜ੍ਹ ਤੇ ਰਾਜਸਥਾਨ ਵਿਚ ਕਾਂਗਰਸ ਦੀਆਂ ਸਰਕਾਰਾਂ ਹਨ।
ਉਨ੍ਹਾ ਕਿਹਾ ਕਿ ਦੇਸ਼ ਦੀ 60 ਫੀਸਦੀ ਆਬਾਦੀ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ਇੰਡੀਆ ਨਾਲ ਹੈ ਤੇ 2024 ਵਿਚ ਭਾਜਪਾ ਨੂੰ ਸਰਪ੍ਰਾਈਜ਼ ਦੇਵਾਂਗੇ।

LEAVE A REPLY

Please enter your comment!
Please enter your name here