ਮੋਦੀ ਦੇ ਲੱਡੂ

0
234

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਆਪਣੇ ਹਲਕੇ ਵਾਰਾਨਸੀ ਦੇ ਬਾਹਰਵਾਰ �ਿਕਟ ਸਟੇਡੀਅਮ ਦਾ ਰਿਮੋਟ ਕੰਟਰੋਲ ਨਾਲ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਸਟੇਡੀਅਮ ਮੁਕੰਮਲ ਹੋਣ ਤੋਂ ਬਾਅਦ ਮਲਾਹਾਂ ਦੇ ਦੋਹਾਂ ਹੱਥਾਂ ਵਿਚ ਲੱਡੂ ਹੋਣਗੇ। ਸਟੇਡੀਅਮ ਵਿਚ ਵੱਡੇ ਟੂਰਨਾਮੈਂਟ ਹੋਣਗੇ। ਖਿਡਾਰੀ ਤੇ ਦਰਸ਼ਕ ਵੱਡੀ ਗਿਣਤੀ ’ਚ ਆਉਣਗੇ। ਹੋਟਲਾਂ ਅਤੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਨਿੱਕੇ-ਮੋਟੇ ਦੁਕਾਨਦਾਰਾਂ, ਰਿਕਸ਼ਾ ਤੇ ਟੈਕਸੀ ਚਾਲਕਾਂ ਨੂੰ ਫਾਇਦਾ ਹੋਵੇਗਾ। ਮਲਾਹਾਂ ਦੇ ਤਾਂ ਦੋਹੀਂ ਹੱਥੀਂ ਲੱਡੂ ਹੋਣਗੇ। ਸਮਾਗਮ ਦੇ ਮੰਚ ’ਤੇ ਸੁਨੀਲ ਗਾਵਸਕਰ, ਗੰੁਡੱਪਾ ਵਿਸ਼ਵਨਾਥ, ਕਪਿਲ ਦੇਵ, ਰਵੀ ਸ਼ਾਸਤਰੀ ਤੇ ਸਚਿਨ ਤੇਂਦੁਲਕਰ ਵਰਗੇ ਸਾਬਕਾ ਖਿਡਾਰੀ ਮੌਜੂਦ ਸਨ।
ਗੰਗਾ ਕੰਢੇ ਵਸੇ ਵਾਰਾਨਸੀ ਵਿਚ ਲਗਭਗ 1100 ਮਲਾਹ ਹਨ। ਇਨ੍ਹਾਂ ਵਿੱਚੋਂ ਇਕ ਪ੍ਰਦੀਪ ਬਾਜਰੇਵਾਲਾ ਨੇ ਪ੍ਰਧਾਨ ਮੰਤਰੀ ਦੀ ਲੱਡੂਆਂ ਵਾਲੀ ਗੱਲ ਨਾਲ ਅਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਕਿ 2016 ਵਿਚ ਉਨ੍ਹਾ ਵੱਲੋਂ ਕੀਤੀ ਨੋਟਬੰਦੀ ਅਤੇ ਪਿਛਲੇ ਸਾਲ ਕੇਂਦਰ ਦੇ ਨਮਾਨੀ ਗੰਗੇ ਪ੍ਰੋਜੈਕਟ ਤਹਿਤ ਰਿਵਰ ਕਰੂਜ਼ ਸ਼ੁਰੂ ਕਰਨ ਨਾਲ ਮਲਾਹਾਂ ਦਾ ਕੰਮਕਾਰ ਪਹਿਲਾਂ ਹੀ ਤਬਾਹ ਹੋ ਚੁੱਕਾ ਹੈ। ਨੋਟਬੰਦੀ ਤੋਂ ਬਾਅਦ ਪੱਕੇ ਗਾਹਕ ਵਾਰਾਨਸੀ ਆਉਣੋਂ ਹਟ ਗਏ। ਬੈਂਕਾਂ ਵਿਚ ਲੰਮੀਆਂ ਕਤਾਰਾਂ ਕਰਕੇ ਕੁਝ ਮਲਾਹ ਇਕ ਹਜ਼ਾਰ ਤੇ 500 ਰੁਪਏ ਦੇ ਨੋਟ ਵਟਾ ਨਹੀਂ ਸਕੇ। ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਸੁੰਦਰੀਕਰਨ ’ਤੇ ਅੰਨ੍ਹੇ ਪ੍ਰਚਾਰ ਕਾਰਨ ਸੈਲਾਨੀਆਂ ਦੀ ਗਿਣਤੀ ਕੁਝ ਵਧੀ ਹੈ, ਪਰ ਉਹ ਸਾਰੇ ਕਰੂਜ਼ ਦੀ ਯਾਤਰਾ ਕਰਦੇ ਹਨ। ਸੁਣਿਆ ਹੈ ਕਿ ਹੁਣ ਗੰਗਾ ਵਿਚ ਮੋਟਰ ਵਾਲੀਆਂ ਟੈਕਸੀ ਬੋਟਾਂ ਚੱੱਲਣਗੀਆਂ, ਜਿਹੜੀਆਂ ਉਨ੍ਹਾਂ ਦਾ ਰਹਿੰਦਾ-ਖੂੰਹਦਾ ਧੰਦਾ ਵੀ ਚੌਪਟ ਕਰ ਦੇਣਗੀਆਂ। ਮਲਾਹ 7-8 ਸੌ ਦਿਹਾੜੀ ਬਣਾਉਦੇ ਸਨ ਤੇ ਨੋਟਬੰਦੀ ਤੋਂ ਬਾਅਦ 3-4 ਸੌ ਰੁਪਏ ਰਹਿ ਗਈ ਹੈ। ਗੰਗਾ ਵਿਚ ਸੀ ਐੱਨ ਜੀ ਵਾਲੀ ਕਿਸ਼ਤੀ ਚਲਾਉਦੇ ਪ੍ਰਮੋਦ ਮਾਝੀ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਕਈ ਮਲਾਹਾਂ ਨੇ ਆਪਣੀਆਂ ਸੀ ਐੱਨ ਜੀ ਕਿਸ਼ਤੀਆਂ ਦੀ ਮੁਰੰਮਤ ’ਤੇ ਜਿੰਨੇ ਪੈਸੇ ਖਰਚੇ, ਓਨੇ ਕਮਾਏ ਨਹੀਂ। ਮੋਦੀ ਜੀ ਨੂੰ ਦੱਸਣਾ ਚਾਹਾਂਗਾ ਕਿ ਉਨ੍ਹਾ ਮਲਾਹਾਂ ਨੂੰ ਲਗਭਗ ਤਬਾਹ ਕਰ ਦਿੱਤਾ ਹੈ ਤੇ ਰਹਿੰਦੀ ਕਸਰ ਟੈਕਸੀ ਬੋਟਾਂ ਚਲਾ ਕੇ ਕੱਢ ਦੇਣੀ ਹੈ।

LEAVE A REPLY

Please enter your comment!
Please enter your name here