ਕਿਸਾਨ ਖੁਦਕੁਸ਼ੀ ਮਾਮਲੇ ’ਚ ਭਗੌੜੇ ਭਾਜਪਾ ਨੇਤਾ ’ਤੇ 50 ਹਜ਼ਾਰ ਦਾ ਇਨਾਮ

0
224

ਕਾਨਪੁਰ : ਕਾਨਪੁਰ ਦੇ ਚਕੇਰੀ ’ਚ ਕਿਸਾਨ ਬਾਬੂ ਸਿੰਘ ਦੀ ਖੁਦਕੁਸ਼ੀ ਮਾਮਲੇ ’ਚ ਦੋਸ਼ੀ ਭਾਜਪਾ ਨੇਤਾ ਡਾ. ਪਿ੍ਰਯਰੰਜਨ ਉਰਫ਼ ਆਸ਼ੂ ਦਿਵਾਕਰ ਸਮੇਤ ਪੰਜ ਲੋਕਾਂ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਪੁਲਸ ਦੀਆਂ ਸੱਤ ਟੀਮਾਂ ਪ੍ਰਯਾਗਰਾਜ, ਦਿੱਲੀ ਅਤੇ ਲਖਨਊ ਸਮੇਤ ਹੋਰ ਜ਼ਿਲ੍ਹਿਆਂ ’ਚ ਇਨ੍ਹਾਂ ਦੀ ਤਲਾਸ਼ ਕਰ ਰਹੀਆਂ ਹਨ। ਪੁਲਸ ਮੁਤਾਬਕ ਆਸ਼ੂ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦੇਣ ਵਾਲਿਆਂ ’ਤੇ ਵੀ ਸਖ਼ਤ ਕਾਰਵਾਈ ਹੋਵੇਗੀ। ਮੈਨਪੁਰੀ ਨਿਵਾਸੀ ਬਾਲ ਸੁਰੱਖਿਆ ਕਮਿਸ਼ਨ ਦੇ ਮੈਂਬਰ ਆਸ਼ੂ ਦਿਵਾਕਰ ਤੋਂ ਇਲਾਵਾ ਉਸ ਦੇ ਸਾਥੀ ਸ਼ਿਵਮ ਸਿੰਘ ਚੌਹਾਨ, ਮਧੁਰ ਪਾਂਡੇ, ਕਿਸਾਨ ਦਾ ਭਤੀਜਾ ਜਤਿੰਤਰ ਸਿੰਘ ਯਾਦਵ ਅਤੇ ਭਤੀਜੇ ਦਾ ਸਾਂਢੂ ਬਬਲੂ ਯਾਦਵ ’ਤੇ ਇਨਾਮ ਰੱਖਿਆ ਗਿਆ ਹੈ। ਆਸ਼ੂ ਦੀ ਪਤਨੀ ਤੋਂ ਪੁਲਸ ਨੇ ਚਾਰ ਘੰਟੇ ਤੋਂ ਜ਼ਿਆਦਾ ਪੁੱਛਗਿੱਛ ਕੀਤੀ।

LEAVE A REPLY

Please enter your comment!
Please enter your name here