ਪੇਕਿਆਂ ਤੋਂ ਪਤਨੀ ਦੇ ਨਾ ਆਉਣ ‘ਤੇ ਗੁੱਸੇ ‘ਚ ਸੱਸ-ਸਾਲੇ ਦੀ ਹੱਤਿਆ ਕਰਕੇ ਘਰ ਨੂੰ ਲਾਈ ਅੱਗ, ਆਪ ਵੀ ਕਰ ਲਈ ਖੁਦਕੁਸ਼ੀ

0
283

ਮੁੰਬਈ : ਮਹਾਰਾਸ਼ਟਰ ਦੇ ਅਮਰਾਵਤੀ ਇੱਕ ਵਿਅਕਤੀ ਨੇ ਆਪਣੀ ਸੱਸ ਅਤੇ ਸਾਲੇ ਦੀ ਹੱਤਿਆ ਕਰ ਦਿੱਤੀ ਅਤੇ ਘਰ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ | ਫਿਰ ਉਸ ਅੱਗ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਜਾਣਕਾਰੀ ਮੁਤਾਬਕ ਮਿ੍ਤਕ ਅਸ਼ੀਸ਼ ਠਾਕਰੇ ਨੇ ਕੁਝ ਮਹੀਨੇ ਪਹਿਲਾ ਪ੍ਰੇਮ ਵਿਆਹ ਕਰਵਾਇਆ ਸੀ, ਪਰ ਦੋਵਾਂ ਦਾ ਛੋਟੀਆਂ-ਛੋਟੀਆਂ ਗੱਲਾਂ ‘ਤੇ ਝਗੜਾ ਹੋਣ ਲੱਗਾ ਤੇ ਲੜਕੀ ਪੇਕੇ ਘਰ ਚਲੀ ਗਈ | ਇਸ ਤੋਂ ਬਾਅਦ ਅਸ਼ੀਸ਼ ਵਾਰ-ਵਾਰ ਪਤਨੀ ਨੂੰ ਵਾਪਸ ਘਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਦੀ ਮਾਂ ਅਤੇ ਭਰਾ ਆਪਣੀ ਬੇਟੀ ਨੂੰ ਸਹੁਰੇ ਭੇਜਣ ਲਈ ਤਿਆਰ ਨਹੀਂ ਸਨ, ਜਿਸ ਕਾਰਨ ਵਿਵਾਦ ਹੋਰ ਵਧ ਗਿਆ |
ਇਸ ਤੋਂ ਪ੍ਰੇਸ਼ਾਨ ਹੋ ਕੇ ਅਸ਼ੀਸ਼ ਠਾਕਰੇ ਸ਼ਰਾਬ ਪੀ ਕੇ ਸਹੁਰੇ ਗਿਆ | ਫਿਰ ਸੱਸ ਅਤੇ ਸਾਲੇ ਦੀ ਕੁੱਟਮਾਰ ਕਰਨ ਲੱਗਾ | ਗੱਲ ਏਨੀ ਵਧ ਗਈ ਕਿ ਅਸ਼ੀਸ਼ ਨੇ ਦੋਵਾਂ ਦੀ ਹੱਤਿਆ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਘਰ ‘ਚ ਹੀ ਸਾੜ ਦਿੱਤਾ ਤੇ ਫਿਰ ਖੁਦ ਵੀ ਅੱਗ ‘ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ | ਇਸ ਦੌਰਾਨ ਅਸ਼ੀਸ਼ ਦੀ ਪਤਨੀ ਘਰ ‘ਚ ਨਹੀਂ ਸੀ | ਉਹ ਆਪਣੀ ਮਾਸੀ ਦੇ ਘਰ ਗਈ ਸੀ, ਇਸ ਲਈ ਉਹ ਬਚ ਗਈ |

LEAVE A REPLY

Please enter your comment!
Please enter your name here