ਕੋਟਾ ’ਚ ਨਹੀਂ ਰੁਕ ਰਹੀਆਂ ਖੁਦਕੁਸ਼ੀਆਂ,ਹੁਣ ਯੂ ਪੀ ਦੇ ਵਿਦਿਆਰਥੀ ਨੇ ਖ਼ਤਮ ਕੀਤੀ ਜ਼ਿੰਦਗੀ

0
212

ਕੋਟਾ : ਰਾਜਸਥਾਨ ਦੇ ਕੋਟਾ ’ਚ ਇੱਕ ਹੋਰ ਵਿਦਿਆਰਥੀ ਨੇ ਮੌਤ ਨੂੰ ਗਲੇ ਲਾ ਲਿਆ। ਮਿ੍ਰਤਕ ਵਿਦਿਆਰਥੀ ਯੂ ਪੀ ਦੇ ਮਹਾਰਾਜਾਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਉਹ ਨੀਟ ਦੀ ਤਿਆਰੀ ਕਰ ਰਿਹਾ ਸੀ। ਮਿ੍ਰਤਕ ਦੀ ਪਛਾਣ ਤਨਵੀਰ ਖਾਨ ਦੇ ਤੌਰ ’ਤੇ ਹੋਈ ਹੈ। ਉਹ ਇੱਕ ਸਾਲ ਤੋਂ ਕੋਟਾ ’ਚ ਰਹਿ ਕੇ ਸੈਲਫ ਸਟੱਡੀ ਕਰ ਰਿਹਾ ਸੀ। ਵਿਦਿਆਰਥੀ ਦੇ ਨਾਲ ਉਸ ਦੇ ਪਿਤਾ ਅਤੇ ਭੈਣ ਵੀ ਰਹਿਦੇ ਸਨ। ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਸਮੇਂ ਭੈਣ ਘਰ ’ਚ ਮੌਜੂਦ ਸੀ। ਮਾਮਲੇ ਨੂੰ ਲੈ ਕੇ ਪੁਲਸ ਨੇ ਕਿਹਾ ਕਿ ਜਦ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ, ਉਸ ਸਮੇਂ ਉਸ ਦੀ ਭੈਣ ਘਰ ’ਚ ਮੌਜੂਦ ਸੀ। ਉਸ ਨੇ ਭੈਣ ਨੂੰ ਕਿਹਾ ਕਿ ਉਹ ਕੱਪੜੇ ਬਦਲਣ ਲਈ ਕਮਰੇ ’ਚ ਜਾ ਰਿਹਾ ਹੈ। ਜਦ ਕਾਫ਼ੀ ਦੇਰ ਤੱਕ ਤਨਵੀਰ ਬਾਹਰ ਨਹੀਂ ਆਇਆ ਤਾਂ ਭੈਣ ਨੇ ਕਮਰੇ ’ਚ ਜਾ ਕੇ ਦੇਖਿਆ ਤਾਂ ਉਹ ਫੰਦੇ ’ਤੇ ਲਟਕ ਰਿਹਾ ਸੀ। ਉਸ ਨੇ ਤੁਰੰਤ ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here