ਬਲਾਵਾਲ ਨੂੰ ਹੁਣ ਮਨੀਪੁਰ ਦੀ ਕਮਾਨ

0
194

ਇੰਫਾਲ : ਮਨੀਪੁਰ ’ਚ ਹਿੰਸ ਦਾ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਜੁਲਾਈ ’ਚ ਗੁੰਮ ਹੋਏ ਦੋ ਵਿਦਿਆਰਥੀਆਂ ਦੀ ਇਸ ਹਫ਼ਤੇ ਹੱਤਿਆ ’ਤੇ ਹਿੰਸਾ ਫਿਰ ਭੜਕ ਗਈ। ਭੀੜ ਨੇ ਇੰਫਾਲ ’ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ’ਚ ਤੋੜਫੋੜ ਕੀਤੀ ਅਤੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਸੂਬੇ ’ਚ ਇੱਕ ਵਾਰ ਫਿਰ ਵਿਗੜਦੇ ਹਾਲਾਤ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ੍ਰੀਨਗਰ ਦੇ ਟਾਪ ਪੁਲਸ ਅਧਿਕਾਰੀ ਰਾਕੇਸ਼ ਬਲਾਵਾਲ ਨੂੰ ਮਨੀਪੁਰ ’ਚ ਵਾਪਸ ਭੇਜਣ ਦਾ ਆਦੇਸ਼ ਦਿੱਤਾ ਹੈ। ਆਈ ਪੀ ਐੱਸ ਰਾਕੇਸ਼ ਬਲਾਵਾਲ ਹੁਣ ਜੰਮੂ-ਕਸ਼ਮੀਰ ਦੇ ਸ੍ਰੀਨਗਰ ’ਚ ਐੱਸ ਅੱੈਸ ਪੀ ਦੇ ਤੌਰ ’ਤੇ ਤਾਇਨਾਤ ਹਨ। ਉਹ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਐੱਨ ਆਈ ਏ ਟੀਮ ਦਾ ਹਿੱਸਾ ਸਨ।

LEAVE A REPLY

Please enter your comment!
Please enter your name here