ਨਿਸ਼ਾਨੇਬਾਜ਼ੀ ’ਚ ਇਕ ਹੋਰ ਸੋਨ ਤਮਗਾ

0
207

ਹਾਂਗਜ਼ੂ : ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਵੀਰਵਾਰ ਏਸ਼ੀਅਨ ਖੇਡਾਂ ’ਚ ਸੋਨ ਤਮਗਾ ਜਿੱਤ ਲਿਆ, ਪਰ ਵਿਅਕਤੀਗਤ ਮੁਕਾਬਲੇ ਦੇ ਫਾਈਨਲ ’ਚ ਥਾਂ ਬਣਾਉਣ ਵਾਲੇ ਦੇਸ਼ ਦੇ ਦੋਵੇਂ ਨਿਸ਼ਾਨੇਬਾਜ਼ ਤਮਗੇ ਜਿੱਤਣ ’ਚ ਨਾਕਾਮ ਰਹੇ। ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਿਵ ਨਰਵਾਲ ਨੇ ਚੀਨ ਦੀ ਟੀਮ ਨੂੰ ਬੇਹੱਦ ਕਰੀਬੀ ਮੈਚ ’ਚ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਚੌਥਾ ਸੋਨ ਤਮਗਾ ਦਿਵਾਇਆ।

LEAVE A REPLY

Please enter your comment!
Please enter your name here