ਚੰਡੀਗੜ੍ਹ : ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਵਿੱਤੀ ਪੈਕੇਜ ਸਮੇਤ ਵੱਖ-ਵੱਖ ਮੰਗਾਂ ਲਈ ਵੀਰਵਾਰ ਤੋਂ ਪੰਜਾਬ ’ਚ ਤਿੰਨ ਦਿਨ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ। ਉਨ੍ਹਾਂ ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਤਰਨ ਤਾਰਨ, ਸੰਗਰੂਰ, ਪਟਿਆਲਾ, ਫਿਰੋਜ਼ਪੁਰ, ਬਠਿੰਡਾ ਅਤੇ ਅੰਮਿ੍ਰਤਸਰ ਜ਼ਿਲ੍ਹਿਆਂ ’ਚ ਰੇਲਾਂ ਰੋਕੀਆਂ। ਅੰਮਿ੍ਰਤਸਰ ’ਚ ਦੇਵੀਦਾਸਪੁਰਾ ’ਚ ਅੰਮਿ੍ਰਤਸਰ-ਦਿੱਲੀ ਰੇਲਵੇ ਟਰੈਕ ’ਤੇ ਕਿਸਾਨ ਧਰਨਾ ਦੇ ਰਹੇ ਸਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਬੀ ਕੇ ਯੂ (ਏਕਤਾ ਆਜ਼ਾਦ), ਆਜ਼ਾਦ ਕਿਸਾਨ ਕਮੇਟੀ ਦੋਆਬਾ, ਬੀ ਕੇ ਯੂ (ਬਹਿਰਾਮਕੇ), ਬੀ ਕੇ ਯੂ (ਸ਼ਹੀਦ ਭਗਤ ਸਿੰਘ) ਅਤੇ ਬੀ ਕੇ ਯੂ (ਛੋਟੂ ਰਾਮ) ਸਮੇਤ ਕਈ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਦਾ ਹਿੱਸਾ ਹਨ।